1 C
Calgary
Sunday, October 25, 2026

ਹੌਂਡਾ ਕੈਨੇਡਾ ਵੱਲੋਂ ਐਲਿਸਟਨ ਵਿੱਚ 15 ਬਿਲੀਅਨ ਡਾਲਰ ਦਾ ਈਵੀ ਪਲਾਂਟ ਪ੍ਰੋਜੈਕਟ ਰੱਦ

ਹੌਂਡਾ ਕੈਨੇਡਾ ਨੇ ਓਨਟਾਰੀਓ ਦੇ ਐਲਿਸਟਨ ਵਿੱਚ ਆਪਣੇ 15 ਬਿਲੀਅਨ ਡਾਲਰ ਦੇ ਇਲੈਕਟ੍ਰਿਕ ਵਾਹਨ (ਈਵੀ) ਪਲਾਂਟ ਬਣਾਉਣ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ। ਜਾਪਾਨੀ ਕੰਪਨੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਫੈਸਲੇ ਦਾ ਐਲਿਸਟਨ ਵਿੱਚ ਮੌਜੂਦਾ 4200 ਨੌਕਰੀਆਂ ਜਾਂ ਉਤਪਾਦਨ ਉੱਤੇ ਕੋਈ ਅਸਰ ਨਹੀਂ ਪਵੇਗਾ।
ਕੰਪਨੀ ਅਨੁਸਾਰ ਇਹ ਫੈਸਲਾ ਬਦਲਦੇ ਵਪਾਰਕ ਹਾਲਾਤਾਂ ਅਤੇ ਗਾਹਕਾਂ ਦੀ ਮੰਗ ਵਿੱਚ ਆਏ ਬਦਲਾਅ ਕਾਰਨ ਲਿਆ ਗਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਖ਼ਬਰ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਕਿਹਾ ਕਿ ਕੰਪਨੀ ਦਾ ਫੈਸਲਾ ਸ਼ਾਇਦ ਵੱਧ ਰਹੀਆਂ ਕੀਮਤਾਂ ਅਤੇ ਤਕਨੀਕੀ ਵਿਕਾਸ ਤੋਂ ਪ੍ਰਭਾਵਿਤ ਹੈ। ਇਹ ਪ੍ਰੋਜੈਕਟ 2024 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 2028 ਤੱਕ ਇੱਥੇ ਹਰ ਸਾਲ 240000 ਵਾਹਨ ਬਣਾਉਣ ਦਾ ਟੀਚਾ ਸੀ। ਇਸ ਪਲਾਂਟ ਨਾਲ 1000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਸੀ। ਫੈਡਰਲ ਸਰਕਾਰ ਅਤੇ ਓਨਟਾਰੀਓ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ 2.5 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾਣੀ ਸੀ।
ਓਨਟਾਰੀਓ ਦੇ ਆਰਥਿਕ ਵਿਕਾਸ ਮੰਤਰੀ ਵਿਕ ਫੇਡੇਲੀ ਨੇ ਕਿਹਾ ਕਿ ਅਜੇ ਤੱਕ ਕੰਪਨੀ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਹੈ। ਉਦਯੋਗ ਮੰਤਰੀ ਮੇਲਾਨੀਆ ਜੋਲੀ ਦੇ ਦਫਤਰ ਨੇ ਕਿਹਾ ਕਿ ਅਮਰੀਕੀ ਟੈਰਿਫ ਅਤੇ ਨੀਤੀਆਂ ਕਾਰਨ ਆਟੋਮੇਕਰਾਂ ਉੱਤੇ ਦਬਾਅ ਪੈ ਰਿਹਾ ਹੈ। ਨਿਊ ਟੇਕੁਮਸੇਥ ਦੇ ਮੇਅਰ ਰਿਚਰਡ ਨੌਰਕ੍ਰਾਸ ਨੇ ਕਿਹਾ ਕਿ ਕੈਨੇਡਾ ਦੀ ਮੁਕਾਬਲੇਬਾਜ਼ੀ ਦੀ ਪਰਖ ਹੋ ਰਹੀ ਹੈ ਅਤੇ ਫੈਡਰਲ ਸਰਕਾਰ ਨੂੰ ਕੈਨੇਡੀਅਨ ਨਿਵੇਸ਼ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News