ਕੈਲਗਰੀ, 15 ਮਈ (ਦੇਸ ਪੰਜਾਬ ਟਾਈਮਜ਼):
ਐਲਬਰਟਾ ਦੇ ਰੈੱਡ ਡੀਅਰ ਖੇਤਰ ਵਿੱਚ ਇੱਕ 14 ਸਾਲ ਦੀ ਸਕੂਲੀ ਵਿਦਿਆਰਥਣ ਰਾਇਲਿਨ ਬ੍ਰਿੰਸਟਨ ‘ਤੇ ਹੋਏ ਹਮਲੇ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਹੰਟਿੰਗ ਹਿਲਜ਼ ਹਾਈ ਸਕੂਲ ਦੇ ਨੇੜੇ ਲੈਂਕੈਸਟਰ ਮੈਡੋਜ਼ ਪਾਰਕ ਵਿੱਚ ਵਾਪਰੀ। ਹਮਲੇ ਦੇ ਕਾਰਨ ਲੜਕੀ ਦੇ ਸਿਰ ‘ਤੇ ਡੂੰਘੀ ਸੱਟ ਲੱਗੀ ਹੈ ਅਤੇ ਅੱਖਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਨਾਬਾਲਗ ਕੁੜੀਆਂ ਰਾਇਲਿਨ ਨੂੰ ਜ਼ਮੀਨ ‘ਤੇ ਸੁੱਟ ਕੇ ਲਗਾਤਾਰ ਮੁੱਕੇ ਅਤੇ ਲੱਤਾਂ ਮਾਰ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਉੱਥੇ ਮੌਜੂਦ ਦੂਜੇ ਨੌਜਵਾਨ ਇਸ ਘਟਨਾ ਨੂੰ ਦੇਖਦੇ ਰਹੇ ਪਰ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਮਲੇ ਤੋਂ ਬਾਅਦ ਪੀੜਤ ਨੂੰ ਨਜ਼ਦੀਕੀ ਸੈਂਟਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ 14 ਸਾਲ ਦੀਆਂ ਦੋਵੇਂ ਹਮਲਾਵਰ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ‘ਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਹਨ।
ਰਾਇਲਿਨ ਦੀ ਮਦਦ ਲਈ ਇੱਕ ਫੰਡਿੰਗ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਅਤੇ ਸ਼ੁੱਕਰਵਾਰ ਨੂੰ ਸੈਂਕੜੇ ਲੋਕਾਂ ਨੇ ਉਸ ਦੇ ਸਮਰਥਨ ਵਿੱਚ ਇੱਕ ਵਿਸ਼ੇਸ਼ ਰੈਲੀ ਕੱਢੀ।
ਰਾਇਲਿਨ ਦੇ ਸਮਰਥਨ ਵਿੱਚ ਐਂਟੀ-ਬੁਲਿੰਗ ਰੈਲੀ ਦਾ ਆਯੋਜਨ, ਸੈਂਕੜੇ ਲੋਕ ਹੋਏ ਸ਼ਾਮਲ




