1 C
Calgary
Sunday, October 25, 2026

ਜੇਸਨ ਨਿਕਸਨ ਬਣੇ ਨਵੇਂ ਵਿੱਤ ਮੰਤਰੀ, ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕੈਬਨਿਟ ਵਿੱਚ ਫੇਰਬਦਲ

ਕੈਲਗਰੀ, 23 ਮਈ (ਦੇਸ ਪੰਜਾਬ ਟਾਈਮਜ਼): ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀਰਵਾਰ ਨੂੰ ਆਪਣੀ ਕੈਬਨਿਟ ਵਿੱਚ ਅਹਿਮ ਫੇਰਬਦਲ ਕਰਦਿਆਂ ਜੇਸਨ ਨਿਕਸਨ ਨੂੰ ਸੂਬੇ ਦਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਨਿਕਸਨ ਇਸ ਤੋਂ ਪਹਿਲਾਂ ਸਮਾਜਿਕ ਸੇਵਾਵਾਂ ਦੇ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਨੇਟ ਹੌਰਨਰ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਅਤੇ ਸਾਲ 2027 ਦੀਆਂ ਸੂਬਾਈ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਐਡਰੀਆਨਾ ਲਾਗਰੇਂਜ ਨੂੰ ਰੋਕਥਾਮ ਸਿਹਤ ਸੰਭਾਲ ਵਿਭਾਗ ਤੋਂ ਬਦਲ ਕੇ ਹਸਪਤਾਲਾਂ ਦਾ ਜ਼ਿੰਮਾ ਸੌਂਪਿਆ ਗਿਆ ਹੈ। ਮੈਟ ਜੋਨਸ, ਜੋ ਪਹਿਲਾਂ ਹਸਪਤਾਲਾਂ ਦੇ ਇੰਚਾਰਜ ਸਨ, ਨੇ ਵੀ ਰਾਜਨੀਤੀ ਤੋਂ ਲਾਂਭੇ ਹੋਣ ਦਾ ਐਲਾਨ ਕੀਤਾ ਹੈ। ਨਵੇਂ ਬਦਲਾਅ ਤਹਿਤ ਤਾਰਾ ਸੌਅਰ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਹੈ ਅਤੇ ਜਸਟਿਨ ਰਾਈਟ ਰੋਕਥਾਮ ਸਿਹਤ ਵਿਭਾਗ ਵਿੱਚ ਲਾਗਰੇਂਜ ਦੀ ਜਗ੍ਹਾ ਲੈਣਗੇ। ਕੈਲਗਰੀ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਪ੍ਰੀਮੀਅਰ ਸਮਿਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਵਚਨਬੱਧ ਹੈ। ਕੈਬਨਿਟ ਫੇਰਬਦਲ ਵਿੱਚ ਨੇਥਨ ਨਿਊਡੋਰਫ ਹੁਣ ਸਮਾਜਿਕ ਸੇਵਾਵਾਂ ਦਾ ਵਿਭਾਗ ਸੰਭਾਲਣਗੇ, ਜਦੋਂ ਕਿ ਆਰ ਜੇ ਸਿਗੁਰਡਸਨ ਨੂੰ ਅਫੋਰਡੇਬਿਲਟੀ ਅਤੇ ਯੂਟੀਲਿਟੀਜ਼ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੋ ਹੋਰ ਵਿਧਾਇਕਾਂ ਨੂੰ ਪ੍ਰਮੋਸ਼ਨ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਬ੍ਰੈਂਡਨ ਲੰਟੀ ਨੂੰ ਚੀਫ਼ ਗਵਰਨਮੈਂਟ ਵ੍ਹਿਪ ਅਤੇ ਸਕੌਟ ਸਾਈਰ ਨੂੰ ਟ੍ਰਾਂਸਪੋਰਟੇਸ਼ਨ ਲਈ ਪਾਰਲੀਮਾਨੀ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਸਮਿਥ ਨੇ ਭਰੋਸਾ ਜਤਾਇਆ ਕਿ ਇਹ ਨਵੀਂ ਟੀਮ ਸੂਬੇ ਦੀ ਵਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰੇਗੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News