1 C
Calgary
Sunday, October 25, 2026

ਕੈਲਗਰੀ ਵਿੱਚ ਪਾਈਪਾਂ ਲੀਕ ਹੋਣ ਕਾਰਨ ਭਾਰੀ ਮਾਤਰਾ ਵਿੱਚ ਪਾਣੀ ਹੋ ਿਰਹਾ ਬਰਬਾਦ

ਕੈਲਗਰੀ, 2 ਜੂਨ (ਦੇਸ ਪੰਜਾਬ ਟਾਈਮਜ਼): ਪਿਛਲੇ ਸਾਲ ਕੈਲਗਰੀ ਦੀਆਂ ਸੜਕਾਂ ਹੇਠਾਂ ਵਿਛੀਆਂ ਪਾਈਪਾਂ ਵਿੱਚੋਂ ਲੀਕੇਜ ਕਾਰਨ ਸ਼ਹਿਰ ਦਾ ਲਗਭਗ ਇੱਕ ਚੌਥਾਈ ਸਾਫ਼ ਪਾਣੀ ਬਰਬਾਦ ਹੋ ਗਿਆ। ਬੁਨਿਆਦੀ ਢਾਂਚਾ ਅਤੇ ਯੋਜਨਾ ਕਮੇਟੀ ਨੂੰ ਮੰਗਲਵਾਰ ਨੂੰ ਦਿੱਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਪਿਛਲੇ ਸਾਲ ਸ਼ਹਿਰ ਦਾ 23 ਫੀਸਦੀ ਸੋਧਿਆ ਹੋਇਆ ਪਾਣੀ ਲੀਕ ਹੋ ਗਿਆ। ਸਾਲ 2019 ਤੋਂ 2025 ਦਰਮਿਆਨ ਪਾਣੀ ਦੇ ਨੁਕਸਾਨ ਦੀ ਦਰ 20 ਫੀਸਦੀ ਤੋਂ 24 ਫੀਸਦੀ ਦੇ ਵਿਚਕਾਰ ਰਹੀ ਹੈ। ਸ਼ਹਿਰ ਦਾ ਪ੍ਰਸ਼ਾਸਨ ਇਹ ਪਤਾ ਲਗਾਉਂਦਾ ਹੈ ਕਿ ਕਿੰਨਾ ਪਾਣੀ ਸੋਧਿਆ ਗਿਆ ਅਤੇ ਕਿੰਨੇ ਪਾਣੀ ਦਾ ਬਿੱਲ ਗਾਹਕਾਂ ਨੂੰ ਭੇਜਿਆ ਗਿਆ। ਪੀਣ ਵਾਲੇ ਪਾਣੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਿਆਨ ਕਿਡ ਨੇ ਕਿਹਾ ਕਿ ਲੀਕੇਜ ਲੱਭਣਾ ਕਾਫੀ ਚੁਣੌਤੀਪੂਰਨ ਕੰਮ ਹੈ। ਕੈਲਗਰੀ ਦੀ ਮਿੱਟੀ ਕਾਫੀ ਪਥਰੀਲੀ ਹੈ ਜਿਸ ਕਾਰਨ ਕਈ ਵਾਰ ਪਾਣੀ ਜ਼ਮੀਨ ਦੀ ਸਤ੍ਹਾ ਉੱਤੇ ਨਹੀਂ ਆਉਂਦਾ। ਪ੍ਰਸ਼ਾਸਨ ਨੂੰ ਲੀਕੇਜ ਲੱਭਣ ਲਈ ਖਾਸ ਮੁਹਿੰਮ ਚਲਾਉਣੀ ਪੈਂਦੀ ਹੈ ਜੋ ਕਿ ਇੱਕ ਮੁਸ਼ਕਲ ਪ੍ਰਕਿਰਿਆ ਹੈ। ਪਾਣੀ ਦਾ ਇਹ ਨੁਕਸਾਨ ਪੁਰਾਣੀਆਂ ਪਾਈਪਾਂ, ਟੁੱਟੇ ਹੋਏ ਵਾਲਵ ਅਤੇ ਸਪਲਾਈ ਲਾਈਨਾਂ ਦੇ ਜੋੜਾਂ ਵਿੱਚੋਂ ਹੋਣ ਵਾਲੀ ਲੀਕੇਜ ਕਾਰਨ ਹੁੰਦਾ ਹੈ। ਵਾਰਡ 4 ਦੇ ਕੌਂਸਲਰ ਡੀਜੇ ਕੈਲੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਲੀਕੇਜ ਦੀ ਸਮੱਸਿਆ ਨੂੰ ਐਮਰਜੈਂਸੀ ਸਥਿਤੀ ਵਜੋਂ ਲਿਆ ਜਾਣਾ ਚਾਹੀਦਾ ਹੈ ਅਤੇ ਇਸਦੇ ਤੁਰੰਤ ਹੱਲ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News