ਕੈਲਗਰੀ, 4 ਜੂਨ (ਦੇਸ ਪੰਜਾਬ ਟਾਈਮਜ਼): ਕੈਨੇਡਾ ਦੇ ਲੱਖਾਂ ਨਾਗਰਿਕਾਂ ਲਈ ਇੱਕ ਅਹਿਮ ਫੈਡਰਲ ਸਹਾਇਤਾ ਪ੍ਰੋਗਰਾਮ ਵਿੱਚ ਤਬਦੀਲੀਆਂ ਹੋਣ ਜਾ ਰਹੀਆਂ ਹਨ। ਜੁਲਾਈ 2026 ਤੋਂ ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲਸ ਬੈਨੀਫਿਟ (ਸੀਜੀਈਬੀ) ਮੌਜੂਦਾ ਜੀਐਸਟੀ ਅਤੇ ਐਚਐਸਟੀ ਕ੍ਰੈਡਿਟ ਦੀ ਥਾਂ ਲਵੇਗਾ। ਭਾਵੇਂ ਇਸ ਪ੍ਰੋਗਰਾਮ ਦਾ ਨਾਮ ਬਦਲਿਆ ਜਾ ਰਿਹਾ ਹੈ ਪਰ ਯੋਗਤਾ ਦੇ ਨਿਯਮ, ਭੁਗਤਾਨ ਦੀ ਗਣਨਾ ਅਤੇ ਸਮੁੱਚਾ ਢਾਂਚਾ ਪਹਿਲਾਂ ਵਾਂਗ ਹੀ ਰਹੇਗਾ। ਫੈਡਰਲ ਸਰਕਾਰ ਅਨੁਸਾਰ ਸਾਲ 2026 ਤੋਂ 2031 ਤੱਕ ਪੰਜ ਸਾਲਾਂ ਲਈ ਤਿਮਾਹੀ ਭੁਗਤਾਨ ਰਾਸ਼ੀ ਵਿੱਚ 25 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਇਸ ਨਾਲ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਲੋਕਾਂ ਨੂੰ ਵਧੇਰੇ ਵਿੱਤੀ ਸਹਾਇਤਾ ਮਿਲੇਗੀ। ਨਵਾਂ ਬੈਨੀਫਿਟ ਸ਼ੁਰੂ ਹੋਣ ਤੋਂ ਪਹਿਲਾਂ ਯੋਗ ਨਾਗਰਿਕਾਂ ਨੂੰ 5 ਜੂਨ 2026 ਤੋਂ ਇੱਕ ਵਾਰ ਦਾ ਵਾਧੂ ਟਾਪ ਅੱਪ ਭੁਗਤਾਨ ਦਿੱਤਾ ਜਾਵੇਗਾ। ਇਹ ਭੁਗਤਾਨ ਤਬਦੀਲੀ ਦੇ ਦੌਰ ਵਿੱਚ ਤੁਰੰਤ ਆਰਥਿਕ ਮਦਦ ਦੇਣ ਲਈ ਹੈ। ਇਸ ਤੋਂ ਬਾਅਦ ਜੁਲਾਈ 2026 ਤੋਂ ਤਿਮਾਹੀ ਸੀਜੀਈਬੀ ਭੁਗਤਾਨ ਸ਼ੁਰੂ ਹੋ ਜਾਣਗੇ ਜੋ ਮੌਜੂਦਾ ਸ਼ਡਿਊਲ ਅਨੁਸਾਰ ਹੀ ਮਿਲਣਗੇ। ਜ਼ਿਆਦਾਤਰ ਲੋਕਾਂ ਨੂੰ ਇਸ ਬੈਨੀਫਿਟ ਲਈ ਅਲੱਗ ਤੋਂ ਅਰਜ਼ੀ ਦੇਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਕੈਨੇਡਾ ਰੈਵੇਨਿਊ ਏਜੰਸੀ ਟੈਕਸ ਰਿਟਰਨ ਦੇ ਅਧਾਰ ਤੇ ਖੁਦ ਯੋਗਤਾ ਤੈਅ ਕਰੇਗੀ। ਕੈਨੇਡਾ ਦੇ ਨਵੇਂ ਵਸਨੀਕਾਂ ਨੂੰ ਫਾਰਮ ਆਰਸੀ151 ਭਰਨਾ ਪੈ ਸਕਦਾ ਹੈ।
ਫੈਡਰਲ ਸਰਕਾਰ ਵੱਲੋਂ ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲਸ ਬੈਨੀਫਿਟ ਦਾ ਐਲਾਨ





