1 C
Calgary
Sunday, October 25, 2026

ਸਮੋਸਾ ਹਾਊਸ ਦੇ ਬਾਹਰ ਚੱਲੀ ਗੋਲੀ ਦੇ ਮਾਮਲੇ ‘ਚ ਪੁਲਿਸ ਨੇ ਹਥਿਆਰ ਸਮੇਤ ਮੁਲਜ਼ਮ ਨੂੰ ਕੀਤਾ ਕਾਬੂ

ਕੈਲਗਰੀ, 7 ਜੂਨ (ਦੇਸ ਪੰਜਾਬ ਟਾਈਮਜ਼): ਕੈਲਗਰੀ ਵਿੱਚ ਹਫ਼ਤੇ ਦੇ ਅੰਤ ਵਿੱਚ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਪੁਲਿਸ ਹੋਰ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਐਤਵਾਰ ਤੜਕੇ 3 ਵਜੇ ਪੁਲਿਸ ਨੂੰ 104 ਐਵੇਨਿਊ ਅਤੇ ਮੈਟਿਸ ਟਰੇਲ ਸਥਿਤ ਸਮੋਸਾ ਹਾਊਸ ਵਿਖੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਘਟਨਾ ਨੇੜਲੇ ਲਾਊਂਜ ਦੇ ਬਾਹਰ ਹੋਈ ਲੜਾਈ ਦਾ ਨਤੀਜਾ ਸੀ। ਜਿਸ ਵਿਅਕਤੀ ਉੱਤੇ ਗੋਲੀ ਚਲਾਈ ਗਈ ਸੀ ਉਹ ਵਾਲ-ਵਾਲ ਬਚ ਗਿਆ। ਚਸ਼ਮਦੀਦਾਂ ਨੇ ਇੱਕ ਸਲੇਟੀ ਰੰਗ ਦੀ 2019 ਡਾਜ ਚਾਰਜਰ ਕਾਰ ਨੂੰ ਮੌਕੇ ਤੋਂ ਫਰਾਰ ਹੁੰਦਿਆਂ ਦੇਖਿਆ। ਪੁਲਿਸ ਨੇ ਕਾਰਵਾਈ ਕਰਦਿਆਂ ਕਾਰ ਨੂੰ ਰੋਕ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਰ ਵਿੱਚੋਂ ਇੱਕ 9 ਐਮਐਮ ਪਿਸਤੌਲ ਬਰਾਮਦ ਕੀਤਾ। ਪੁਲਿਸ ਨੇ 22 ਸਾਲਾ ਗੁਰਸ਼ੀਸ਼ ਸਿੰਘ ਬਰਾੜ ਉੱਤੇ ਇਰਾਦਾ ਕਤਲ ਅਤੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਲਗਾਏ ਹਨ। ਪੁਲਿਸ ਵੱਲੋਂ 20 ਤੋਂ 30 ਸਾਲ ਦੇ 2 ਹੋਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਕੈਲਗਰੀ ਵਿੱਚ ਹਫ਼ਤੇ ਦੇ ਅੰਤ ਵਿੱਚ ਹੋਈ ਗੋਲੀਬਾਰੀ ਦੀ ਚੌਥੀ ਘਟਨਾ ਸੀ। ਸ਼ਹਿਰ ਵਿੱਚ ਇਸ ਸਾਲ ਹੁਣ ਤੱਕ ਗੋਲੀਬਾਰੀ ਦੀਆਂ 39 ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 39 ਫੀਸਦੀ ਘਟਨਾਵਾਂ ਜਬਰਨ ਵਸੂਲੀ ਨਾਲ ਸਬੰਧਤ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ 18002228477 ਉੱਤੇ ਸੰਪਰਕ ਕਰ ਸਕਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News