ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਲੜਾਈ ਪਹੁੰਚ ਗਈ, ਉਹ ਆਖ਼ਰਕਾਰ ਕੈਨੇਡਾ ‘ਚ ਜ਼ਿੰਦਾ ਮਿਲੀ। ਪਾਸਪੋਰਟ ਰਿਕਾਰਡ, ਇਮੀਗ੍ਰੇਸ਼ਨ ਦਸਤਾਵੇਜ਼, ਰਿਸ਼ਤੇਦਾਰਾਂ ਦੇ ਸਾਹਮਣੇ ਹੋਈ ਵੀਡੀਓ ਕਾਲ ਤੇ ਪੁਲਿਸ ਜਾਂਚ ਦੇ ਅਧਾਰ ‘ਤੇ ਹਾਈ ਕੋਰਟ ਨੇ ਸਾਫ਼ ਕਿਹਾ ਕਿ ਦਵਿੰਦਰ ਕੌਰ ਦੇ ਜ਼ਿੰਦਾ ਹੋਣ ਦੇ ਲੋੜੀਂਦੇ ਤੇ ਭਰੋਸੇਯੋਗ ਸਬੂਤ ਮੌਜੂਦ ਹਨ। ਅਜਿਹੀ ਸਥਿਤੀ ‘ਚ ਉਸਦੇ ਪਿਤਾ ਤੇ ਹੋਰ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਚਲਾਉਣ ਜਾਂ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਕੋਈ ਅਧਾਰ ਨਹੀਂ ਬਣਦਾ। ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਆਤਮਾ ਸਿੰਘ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਰਿਕਾਰਡ ‘ਤੇ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ ਜਿਸ ਤੋਂ ਇਹ ਮੰਨਿਆ ਜਾ ਸਕੇ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਵਿਚ ਲਾਪਰਵਾਹੀ ਵਰਤੀ ਹੈ ਜਾਂ ਦਵਿੰਦਰ ਕੌਰ ਦੀ ਹੱਤਿਆ ਹੋਈ ਹੈ। ਮਾਮਲੇ ਅਨੁਸਾਰ ਲੁਧਿਆਣਾ ਦੇ ਪਟੀਸ਼ਨਰ ਆਤਮਾ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਭੈਣ ਹਰਪਾਲ ਕੌਰ ਦਾ ਵਿਆਹ ਸਾਲ 1978 ‘ਚ ਬਲਬੀਰ ਸਿੰਘ ਨਾਲ ਹੋਇਆ ਸੀ
13 ਸਾਲਾਂ ਤੋਂ ਲਾਪਤਾ ਮੁਟਿਆਰ ਕੈਨੇਡਾ ਵਿੱਚ ਮਿਲੀ ਜ਼ਿੰਦਾ, ਹਾਈ ਕੋਰਟ ਨੇ ਖਾਰਜ਼ ਕੀਤੀ ਹੱਤਿਆ ਦੀ ਪਟੀਸ਼ਨ





