1 C
Calgary
Sunday, October 25, 2026

ਲਓ ਜੀ ! ਏਅਰ ਕੈਨੇਡਾ ਦਾ ਪਾਇਲਟ 17 ਸਾਲਾਂ ਤੋਂ ਬਿਨਾਂ ਲਾਇਸੈਂਸ ਈ…ਉਡਾਉਂਦਾ ਰਿਹਾ ਜਹਾਜ਼

ਕੈਲਗਰੀ, 12 ਜੂਨ (ਦੇਸ ਪੰਜਾਬ ਟਾਈਮਜ਼): ਕੈਨੇਡਾ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਕੈਨੇਡਾ ਵਿੱਚ ਇੱਕ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਇੱਕ ਵਿਅਕਤੀ ਪਿਛਲੇ 17 ਸਾਲਾਂ ਤੋਂ ਬਿਨਾਂ ਕਿਸੇ ਵੈਧ ਲਾਇਸੈਂਸ ਦੇ ਬਤੌਰ ਪਾਇਲਟ ਸੈਂਕੜੇ ਵਪਾਰਕ ਉਡਾਣਾਂ ਚਲਾ ਰਿਹਾ ਸੀ। ਇਸ ਅਹਿਮ ਖੁਲਾਸੇ ਨੇ ਹਵਾਬਾਜ਼ੀ ਸੁਰੱਖਿਆ ਅਤੇ ਏਅਰਲਾਈਨ ਪ੍ਰਸ਼ਾਸਨ ਦੀਆਂ ਨੀਤੀਆਂ ਉੱਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਦੀ ਜਾਂਚ ਪ੍ਰੋਜੈਕਟ ਇਕਾਰਸ ਤਹਿਤ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਅਤੇ ਫੈਡਰਲ ਏਜੰਸੀਆਂ ਨੇ ਮਿਲ ਕੇ ਕੰਮ ਕੀਤਾ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਕਪਤਾਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਇਨ੍ਹਾਂ 17 ਸਾਲਾਂ ਦੌਰਾਨ ਉਸ ਨੇ ਕਈ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਕਮਾਨ ਸੰਭਾਲੀ। ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਆਡਿਟ ਜਾਂ ਸੁਰੱਖਿਆ ਜਾਂਚ ਦੌਰਾਨ ਉਸ ਦੇ ਲਾਇਸੈਂਸ ਦੀ ਅਸਲੀਅਤ ਸਾਹਮਣੇ ਨਹੀਂ ਆ ਸਕੀ। ਫੈਡਰਲ ਨਿਯਮਾਂ ਦੀ ਇਹ ਸਿੱਧੀ ਉਲੰਘਣਾ ਹੈ ਜਿਸ ਨਾਲ ਯਾਤਰੀਆਂ ਦੀ ਜਾਨ ਖਤਰੇ ਵਿੱਚ ਪਈ। ਮਾਹਰਾਂ ਅਨੁਸਾਰ ਪਾਇਲਟਾਂ ਦੇ ਦਸਤਾਵੇਜ਼ਾਂ ਦੀ ਜਾਂਚ ਇੱਕ ਬਹੁਤ ਹੀ ਸਖ਼ਤ ਪ੍ਰਕਿਰਿਆ ਹੁੰਦੀ ਹੈ। ਇਸ ਘਟਨਾ ਤੋਂ ਬਾਅਦ ਏਅਰਲਾਈਨ ਕੰਪਨੀਆਂ ਅਤੇ ਫੈਡਰਲ ਪ੍ਰਸ਼ਾਸਨ ਆਪਣੇ ਸਿਸਟਮ ਵਿੱਚ ਸੁਧਾਰ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਭਵਿੱਖ ਵਿੱਚ ਅਜਿਹਾ ਕੁਝ ਨਾ ਵਾਪਰੇ। ਮੁਲਜ਼ਮ ਪਾਇਲਟ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News