1 C
Calgary
Sunday, October 25, 2026

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਕੈਨੇਡਾ ਆਉਣ ਦਾ ਸੱਦਾ ?

ਕੈਲਗਰੀ, 16 ਜੂਨ, (ਦੇਸ ਪੰਜਾਬ ਟਾਈਮਜ਼): ਜੀ 7 ਸੰਮੇਲਨ ਦੌਰਾਨ ਿੲਹ ਗੱਲ ਸਾਹਮਣੇ ਆਈ ਹੈ ਿਕ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਾਲ ਦੇ ਅਖੀਰ ਵਿੱਚ ਕੈਨੇਡਾ ਦੇ ਅਧਿਕਾਰਤ ਦੌਰੇ ਲਈ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫਤਰ ਅਨੁਸਾਰ ਦੋਵਾਂ ਨੇਤਾਵਾਂ ਨੇ ਫਰਾਂਸ ਵਿੱਚ ਜੀ 7 ਸੰਮੇਲਨ ਦੌਰਾਨ ਅਹਿਮ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਦੇ ਜਾਰੀ ਕੀਤੇ ਗਏ ਵੇਰਵਿਆਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਜਾਂ ਅੰਤਰਰਾਸ਼ਟਰੀ ਜਬਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ ਜਿਸਦਾ ਦੋਸ਼ ਭਾਰਤ ਸਰਕਾਰ ‘ਤੇ ਕੈਨੇਡਾ ਵਿੱਚ ਲਗਾਇਆ ਜਾਂਦਾ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਕਾਰਨੀ ਅਤੇ ਮੋਦੀ ਜਨਰਲ ਸਕਿਓਰਿਟੀ ਆਫ਼ ਇਨਫਰਮੇਸ਼ਨ ਐਗਰੀਮੈਂਟ ‘ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਇਹ ਸਮਝੌਤਾ ਗੁਪਤ ਰੱਖਿਆ ਅਤੇ ਸੁਰੱਖਿਆ ਜਾਣਕਾਰੀ ਦੇ ਆਦਾਨ ਪ੍ਰਦਾਨ ਨੂੰ ਮਜ਼ਬੂਤ ਕਰੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਫਰਾਂਸ ਨਾਲ ਵੀ ਅਜਿਹਾ ਹੀ ਸਮਝੌਤਾ ਕੀਤਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਰੱਖਿਆ ਵਿੱਤ ਅਤੇ ਮਾਈਗ੍ਰੇਸ਼ਨ ਦੇ ਖੇਤਰਾਂ ਵਿੱਚ ਆਉਣ ਵਾਲੀ ਗੱਲਬਾਤ ਦੀ ਵੀ ਉਮੀਦ ਕਰ ਰਹੇ ਹਨ। ਇਹ ਘਟਨਾਕ੍ਰਮ ਕੈਨੇਡਾ ਅਤੇ ਭਾਰਤ ਵਿਚਕਾਰ ਸਬੰਧਾਂ ਵਿੱਚ ਸੁਧਾਰ ਵੱਲ ਇੱਕ ਪ੍ਰਮੁੱਖ ਕਦਮ ਹੈ। ਇਹ ਸੁਧਾਰ ਪਿਛਲੀ ਬਸੰਤ ਰੁੱਤ ਵਿੱਚ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ੁਰੂ ਹੋਏ ਹਨ। ਇਸ ਮੁਲਾਕਾਤ ਨੂੰ ਕੂਟਨੀਤਕ ਰਿਸ਼ਤਿਆਂ ਲਈ ਬਹੁਤ ਸਕਾਰਾਤਮਕ ਮੰਨਿਆ ਜਾ ਰਿਹਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News