1 C
Calgary
Sunday, October 25, 2026

ਅਲਬਰਟਾ ਦੀ ਆਜ਼ਾਦੀ ਦੀ ਕੀਮਤ ਭਾਰੀ ਕੈਨੇਡਾ ਤੋਂ ਵੱਖ ਹੋਣਾ ਸਸਤਾ ਨਹੀਂ : ਪ੍ਰੀਮੀਅਰ

ਕੈਲਗਰੀ, 26 ਜੂਨ (ਦੇਸ ਪੰਜਾਬ ਟਾਈਮਜ਼): ਅਲਬਰਟਾ ਦੀ ਪ੍ਰੀਮੀਅਰ Danielle Smith ਨੇ ਸੂਬੇ ਦੀ ਸੰਭਾਵਿਤ ਆਜ਼ਾਦੀ ਦੇ ਮੁੱਦੇ ‘ਤੇ ਇੱਕ ਮਹੱਤਵਪੂਰਨ ਅਤੇ ਚਰਚਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਜੇ ਅਲਬਰਟਾ ਕੈਨੇਡਾ ਤੋਂ ਵੱਖ ਹੋ ਕੇ ਇੱਕ ਸੁਤੰਤਰ ਦੇਸ਼ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੀ ਆਰਥਿਕ ਕੀਮਤ ਬਹੁਤ ਵੱਡੀ ਹੋਵੇਗੀ। ਉਨ੍ਹਾਂ ਅਨੁਸਾਰ ਸ਼ੁਰੂਆਤੀ ਪੜਾਅ ਵਿੱਚ ਹੀ ਲਗਭਗ 400 ਅਰਬ ਡਾਲਰ ਦੇ ਖਰਚੇ ਆ ਸਕਦੇ ਹਨ, ਜੋ ਹਰ ਅਲਬਰਟਾਵਾਸੀ ਲਈ ਤਕਰੀਬਨ 80 ਹਜ਼ਾਰ ਡਾਲਰ ਦੇ ਬਰਾਬਰ ਬਣਦਾ ਹੈ। ਸਮਿੱਥ ਨੇ ਦੱਸਿਆ ਕਿ ਇੱਕ ਸੁਤੰਤਰ ਦੇਸ਼ ਵਜੋਂ ਕੰਮ ਕਰਨ ਲਈ ਅਲਬਰਟਾ ਨੂੰ ਆਪਣਾ ਪ੍ਰਸ਼ਾਸਨਿਕ ਢਾਂਚਾ ਖੜ੍ਹਾ ਕਰਨਾ ਪਵੇਗਾ। ਇਸ ਵਿੱਚ ਰਾਸ਼ਟਰੀ ਕਰਜ਼ੇ ਦਾ ਹਿੱਸਾ, ਫੌਜੀ ਖਰਚੇ, ਪੈਨਸ਼ਨ ਪ੍ਰਬੰਧ, ਰੁਜ਼ਗਾਰ ਬੀਮਾ, ਬਾਲ ਭੱਤਾ ਅਤੇ ਹੋਰ ਕਈ ਫੈਡਰਲ ਸੇਵਾਵਾਂ ਲਈ ਵੱਖਰਾ ਪ੍ਰਬੰਧ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਬੀ.ਸੀ. ਅਤੇ ਸਸਕੈਚਵਨ ਨਾਲ ਸਰਹੱਦੀ ਚੌਕੀਆਂ, ਡਾਕ ਸੇਵਾ, ਵਪਾਰਕ ਸਮਝੌਤੇ ਅਤੇ ਦੂਰਸੰਚਾਰ ਤੇ ਬੈਂਕਿੰਗ ਨਿਯਮਾਂ ਲਈ ਵੀ ਨਵਾਂ ਢਾਂਚਾ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰ ਰਹੀ ਹੈ ਜੋ ਅਗਸਤ ਤੱਕ ਜਾਰੀ ਕੀਤੀ ਜਾ ਸਕਦੀ ਹੈ। ਇਸ ਰਿਪੋਰਟ ਦਾ ਮਕਸਦ ਲੋਕਾਂ ਨੂੰ ਪੂਰੀ ਜਾਣਕਾਰੀ ਦੇਣਾ ਹੈ ਤਾਂ ਜੋ ਉਹ ਅਕਤੂਬਰ ਵਿੱਚ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਸੋਚ ਸਮਝ ਕੇ ਫੈਸਲਾ ਕਰ ਸਕਣ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News