ਐਡਮਿੰਟਨ ਦੇ ਬਾਹਰੀ ਹਿੱਸੇ ਵਿੱਚ ਸਥਿਤ ਇੱਕ ਪ੍ਰਮੁੱਖ ਸਿੱਖ ਧਾਰਮਿਕ ਅਸਥਾਨ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਸਵੇਰੇ ਇੱਕ ਜਾਨਲੇਵਾ ਹਮਲਾ ਹੋਇਆ ਹੈ। ਇੱਕ ਵਿਅਕਤੀ ਵੱਲੋਂ ਕੀਤੇ ਗਏ ਇਸ ਚਾਕੂ ਹਮਲੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਹਨ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ 27 ਸਾਲਾ ਸ਼ੱਕੀ ਖਿਲਾਫ ਦੋਸ਼ ਆਇਦ ਕੀਤੇ ਜਾਣੇ ਬਾਕੀ ਹਨ ਇਸ ਲਈ ਉਸਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ। ਜਾਂਚ ਅਧਿਕਾਰੀ ਐਰਿਕ ਸਟੀਵਰਟ ਨੇ ਦੱਸਿਆ ਕਿ ਇਸ ਵਿਅਕਤੀ ਦਾ 2015 ਤੋਂ ਹਿੰਸਕ ਅਪਰਾਧਾਂ ਦਾ ਇਤਿਹਾਸ ਰਿਹਾ ਹੈ। ਪੁਲਿਸ ਮੁਖੀ ਨੇ ਸਪੱਸ਼ਟ ਕੀਤਾ ਕਿ ਸ਼ੱਕੀ ਆਪਣੀ 31 ਮਹੀਨਿਆਂ ਦੀ ਸਜ਼ਾ ਵਿੱਚੋਂ 20 ਮਹੀਨੇ ਪੂਰੇ ਕਰਨ ਤੋਂ ਬਾਅਦ ਇੱਕ ਫੈਡਰਲ ਸੁਵਿਧਾ ਕੇਂਦਰ ਤੋਂ ਰਿਹਾਅ ਹੋਇਆ ਸੀ।
ਐਡਮਿੰਟਨ ਪੁਲਿਸ ਵੱਲੋਂ ਗੁਰਦੁਆਰੇ ਵਿੱਚ ਹੋਏ ਹਮਲੇ ਦੀ ਜਾਂਚ ਜਾਰੀ, 27 ਸਾਲਾ ਸ਼ੱਕੀ ਗ੍ਰਿਫਤਾਰ




