1 C
Calgary
Sunday, October 25, 2026

ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ ‘ਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ ‘ਚ ਚੱਲਣ ਦੀ ਇਜਾਜ਼ਤ

ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਆਉਣ ਵਾਲੇ ਫੀਫਾ ਵਰਲਡ ਕੱਪ ਦੌਰਾਨ ਟਰੈਫਿਕ ਨੂੰ ਕੰਟਰੋਲ ਚ ਰੱਖਣ ਦੇ ਮੰਤਵ ਵਜੋਂ ਫੀਫਾ ਵੱਲੋਂ ਮਾਨਤਾ ਪ੍ਰਾਪਤ ਵਾਹਨਾਂ ਨੂੰ ਸ਼ਹਿਰ ਦੀਆਂ ਬੱਸ ਲੇਨਾਂ ਵਿੱਚ ਚਲਣ ਦੀ ਇਜਾਜ਼ਤ ਦਿੱਤੀ ਜਾਵੇਗੀ। 

ਇਸ ਸਬੰਧੀ ਵੈਨਕੂਵਰ ਸਿਟੀ ਕੌਂਸਲ ਵੱਲੋਂ ਲਏ ਗਏ ਇੱਕ ਫੈਸਲੇ ਮੁਤਾਬਿਕ    ਫੀਫਾ-ਮਾਨਤਾ ਪ੍ਰਾਪਤ ਵਾਹਨ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਵੈਨਕੂਵਰ ਦੀਆਂ ਬੱਸ ਲੇਨਾਂ ਦੀ ਵਰਤੋਂ ਕਰ ਸਕਣਗੇ। ਇਸ ਫੈਸਲੇ ਅਨੁਸਾਰ, ਬੱਸ ਲੇਨਾਂ ਦੀ ਵਰਤੋਂ ਨਾਲ ਫੀਫਾ ਅਧਿਕਾਰੀਆਂ, ਖਿਡਾਰੀਆਂ ਅਤੇ ਟੂਰਨਾਮੈਂਟ ਨਾਲ ਜੁੜੇ ਅਹਿਮ ਸਟਾਫ਼ ਦੀ ਆਵਾਜਾਈ ਤੇਜ਼ ਅਤੇ ਸੁਚੱਜੀ ਬਣਾਈ ਜਾ ਸਕੇਗੀ। 

ਇਹ ਪ੍ਰਬੰਧ ਵਰਲਡ ਕੱਪ ਦੌਰਾਨ ਅਸਥਾਈ ਤੌਰ ’ਤੇ ਲਾਗੂ ਰਹੇਗਾ ਅਤੇ ਟੂਰਨਾਮੈਂਟ ਮਗਰੋਂ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News