1 C
Calgary
Sunday, October 25, 2026

ਤੀਜੇ ਕੰਜ਼ਰਵੇਟਿਵ ਸੰਸਦ ਮੈਂਬਰ ਨੇ ਬਦਲੀ ਪਾਰਟੀ, ਸੰਸਦ ਮੈਂਬਰ ਮੈਟ ਜੇਨਰੋਕਸ ਹੋਏ ਲਿਬਰਲ ਪਾਰਟੀ ’ਚ ਸ਼ਾਮਲ

ਕੈਨੇਡਾ ਦੀ ਰਾਜਨੀਤੀ ਵਿੱਚ ਬੁੱਧਵਾਰ ਦੀ ਸਵੇਰ ਇੱਕ ਵੱਡੀ ਹਲਚਲ ਲੈ ਕੇ ਆਈ ਜਦੋਂ ਅਲਬਰਟਾ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ (MP) ਮੈਟ ਜੇਨਰੋਕਸ (Matt Jeneroux) ਨੇ ਵਿਰੋਧੀ ਧਿਰ ਦਾ ਸਾਥ ਛੱਡ ਕੇ ਸੱਤਾਧਾਰੀ ਲਿਬਰਲ ਪਾਰਟੀ ਦਾ ਪੱਲਾ ਫੜ ਲਿਆ। ਇਹ ਘਟਨਾਕ੍ਰਮ ਕੰਜ਼ਰਵੇਟਿਵ ਪਾਰਟੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਉਨ੍ਹਾਂ ਦੇ ਕਿਸੇ ਸੰਸਦ ਮੈਂਬਰ ਨੇ “ਫਲੋਰ ਕਰਾਸ” (Floor Crossing) ਕਰਕੇ ਸਰਕਾਰ ਨਾਲ ਹੱਥ ਮਿਲਾਇਆ ਹੈ। ਐਡਮਿੰਟਨ ਰਿਵਰਬੈਂਡ (Edmonton Riverbend) ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਜੇਨਰੋਕਸ ਨੇ ਇਹ ਕਦਮ ਅਚਾਨਕ ਚੁੱਕਿਆ ਹੈ, ਖਾਸ ਕਰਕੇ ਜਦੋਂ ਉਹ ਤਿੰਨ ਮਹੀਨੇ ਪਹਿਲਾਂ ਹੀ ਸੰਸਦ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਚੁੱਕੇ ਸਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇਸ ਖਬਰ ਦੀ ਪੁਸ਼ਟੀ ਕੀਤੀ ਅਤੇ ਜੇਨਰੋਕਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਲਿਖਿਆ, “ਮੈਨੂੰ ਮੈਟ ਜੇਨਰੋਕਸ ਦਾ ਸਾਡੇ ਕਾਕਸ ਵਿੱਚ ਕੈਨੇਡਾ ਦੀ ਨਵੀਂ ਸਰਕਾਰ ਦੇ ਸਭ ਤੋਂ ਨਵੇਂ ਮੈਂਬਰ ਵਜੋਂ ਸਵਾਗਤ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ।” ਕਾਰਨੀ ਨੇ ਅੱਗੇ ਲਿਖਿਆ ਕਿ ਇੱਕ ਮਜ਼ਬੂਤ, ਵਧੇਰੇ ਲਚਕੀਲੇ ਅਤੇ ਵਧੇਰੇ ਸੁਤੰਤਰ ਦੇਸ਼ ਦੇ ਨਿਰਮਾਣ ਲਈ ਅਭਿਲਾਸ਼ਾ, ਸਹਿਯੋਗ ਅਤੇ ਕਦੇ-ਕਦਾਈਂ ਕੁਰਬਾਨੀ ਦੀ ਲੋੜ ਹੁੰਦੀ ਹੈ। ਉਨ੍ਹਾਂ ਜੇਨਰੋਕਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਕਿ ਉਹ ਸੰਸਦ ਵਿੱਚ ਐਡਮਿੰਟਨ ਰਿਵਰਬੈਂਡ ਦੀ ਇੱਕ ਮਜ਼ਬੂਤ ਆਵਾਜ਼ ਵਜੋਂ ਸੇਵਾ ਜਾਰੀ ਰੱਖਣ ਲਈ ਸਹਿਮਤ ਹੋਏ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News