1 C
Calgary
Sunday, October 25, 2026

ਬੀ.ਸੀ. ’ਚ 1 ਜੂਨ ਤੋਂ ਘੱਟੋ-ਘੱਟ ਤਨਖ਼ਾਹ ਹੋਵੇਗੀ $18.25 ਪ੍ਰਤੀ ਘੰਟਾ

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਦੇ ਸਭ ਤੋਂ ਘੱਟ ਭੁਗਤਾਨ ਲੈਣ ਵਾਲੇ ਕਾਮਿਆਂ ਲਈ ਇੱਕ ਬਹੁਤ ਹੀ ਅਹਿਮ ਅਤੇ ਰਾਹਤ ਭਰਿਆ ਐਲਾਨ ਕੀਤਾ ਹੈ। ਆਉਣ ਵਾਲੀ 1 ਜੂਨ 2026 ਤੋਂ ਸੂਬੇ ਵਿੱਚ ਆਮ ਮਿਨੀਮਮ ਵੇਜ ਯਾਨੀ ਪ੍ਰਤੀ ਘੰਟਾ ਘੱਟੋ ਘੱਟ ਮਜ਼ਦੂਰੀ 17.85 ਡਾਲਰ ਤੋਂ ਵਧ ਕੇ 18.25 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਰਕਾਰ ਦਾ ਇਹ ਫੈਸਲਾ ਸਿੱਧੇ ਤੌਰ ਉੱਤੇ ਮਹਿੰਗਾਈ ਦਰ ਨਾਲ ਜੁੜਿਆ ਹੋਇਆ ਹੈ। ਸਲਾਨਾ ਮਿਨੀਮਮ ਵੇਜ ਵਿੱਚ ਹੋਣ ਵਾਲਾ ਇਹ ਵਾਧਾ ਪਿਛਲੇ ਸਾਲ ਦੀ ਸੂਬੇ ਦੀ ਔਸਤ ਮਹਿੰਗਾਈ ਦਰ ਦੇ ਆਧਾਰ ਉੱਤੇ ਤੈਅ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਸਾਲ 2025 ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਔਸਤ ਮਹੀਨਾਵਾਰ ਮਹਿੰਗਾਈ ਦਰ 2.1% ਤੋਂ ਥੋੜ੍ਹੀ ਜ਼ਿਆਦਾ ਦਰਜ ਕੀਤੀ ਗਈ ਸੀ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਕਾਮਿਆਂ ਦੀ ਆਮਦਨ ਵਿੱਚ ਇਹ ਆਟੋਮੈਟਿਕ ਵਾਧਾ ਕਰਨਾ ਲਾਜ਼ਮੀ ਹੋ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੀ ਕਿਰਤ ਮੰਤਰੀ ਜੈਨਿਫਰ ਵ੍ਹਾਈਟਸਾਈਡ ਨੇ ਇਸ ਵਾਧੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕੰਮ ਕਰਨ ਵਾਲੇ ਆਮ ਲੋਕ ਮਹਿੰਗਾਈ ਦਾ ਭਾਰੀ ਦਬਾਅ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਲਾਨਾ ਮਿਨੀਮਮ ਵੇਜ ਵਿੱਚ ਇਹ ਵਾਧਾ ਇਸ ਲਈ ਲਾਗੂ ਕੀਤਾ ਹੈ ਤਾਂ ਜੋ ਮਜ਼ਦੂਰਾਂ ਦੀਆਂ ਤਨਖ਼ਾਹਾਂ ਨੂੰ ਖਾਣ ਪੀਣ ਅਤੇ ਆਵਾਜਾਈ ਵਰਗੀਆਂ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੀ ਵਧਦੀ ਕੀਮਤ ਦੇ ਨਾਲ ਤਾਲਮੇਲ ਬਣਾਈ ਰੱਖਣ ਵਿੱਚ ਮਦਦ ਮਿਲ ਸਕੇ। ਮੰਤਰੀ ਅਨੁਸਾਰ ਇਹ ਕਦਮ ਹਰ ਕਿਸੇ ਲਈ ਬਹੁਤ ਮਹੱਤਵਪੂਰਨ ਹੈ ਪਰ ਖ਼ਾਸਕਰ ਉਨ੍ਹਾਂ ਕਾਮਿਆਂ ਲਈ ਇਹ ਇੱਕ ਵੱਡੀ ਰਾਹਤ ਹੈ ਜੋ ਸਿਰਫ਼ ਮਿਨੀਮਮ ਵੇਜ ਉੱਤੇ ਗੁਜ਼ਾਰਾ ਕਰਦੇ ਹਨ ਅਤੇ ਉਹ ਬੁਨਿਆਦੀ ਕੰਮ ਕਰਦੇ ਹਨ ਜਿਨ੍ਹਾਂ ਉੱਤੇ ਸਮਾਜ ਦੀ ਰੋਜ਼ਾਨਾ ਜ਼ਿੰਦਗੀ ਨਿਰਭਰ ਕਰਦੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News