1 C
Calgary
Sunday, October 25, 2026

ਬਰਨਾਲਾ: ਪੀਐਮ ਮੋਦੀ ਹੁਣ ਟਰੰਪ ਅੱਗੇ ‘ਸਰੰਡਰ ਮੋਦੀ’ ਬਣ ਚੁੱਕੇ ਹਨ: ਮਲਿਕਾਰਜੁਨ ਖੜਗੇ

ਕਾਂਗਰਸ ਪਾਰਟੀ ਦੀ ਮਨਰੇਗਾ ਮਜ਼ਦੂਰ, ਕਿਸਾਨ ਬਚਾਓ ਰੈਲੀ ਸ਼ੁਰੂ ਹੋ ਚੁੱਕੀ ਹੈ। ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਜਲਦ ਹੀ ਪੰਡਾਲ ਵਿੱਚ ਪਹੁੰਚ ਰਹੇ ਹਨ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਨਿਸ਼ਾਨੇ ‘ਤੇ ਰੱਖਦਿਆਂ ਕਿਹਾ ਕਿ ਸੂਬੇ ਦੀ ਸੱਤਾ ’ਤੇ ਬਾਹਰਲਿਆਂ ਦਾ ਕਬਜ਼ਾ ਹੈ।
ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੀਐਮ ਮੋਦੀ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਅੱਗੇ ‘ਸਰੰਡਰ ਮੋਦੀ’ ਬਣ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਦੇਸ਼ ਨੂੰ ਮੁੜ ਗੁਲਾਮਦਾਰੀ ਦੇ ਯੁੱਗ ਵੱਲ ਧੱਕ ਰਹੇ ਹਨ। ਖੜਗੇ ਮੁਤਾਬਕ ਇਨ੍ਹਾਂ ਹਾਲਾਤਾਂ ਖ਼ਿਲਾਫ਼ ਸਿਰਫ਼ ਰਾਹੁਲ ਗਾਂਧੀ ਹੀ ਮਜ਼ਬੂਤੀ ਨਾਲ ਲੜ ਸਕਦੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਇੱਕੋ-ਇੱਕ ਮਜ਼ਬੂਤ ਆਗੂ ਦੱਸਿਆ।
ਹੱਕਾਂ ਲਈ ਲੜਦੇ ਤੇ ਵਿਰੋਧੀ ਆਵਾਜ਼ਾਂ ਨੂੰ ਪੁਲਸੀਆ ਜਬਰ ਨਾਲ ਦਬਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਅਰੁਣਾ ਚੌਧਰੀ ਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਮਨਰੇਗਾ ਕਾਨੂੰਨ ਦਾ ਖਾਤਮਾ ਕਰਕੇ ਵੀ ਬੀ ਜੀ ਰਾਮ ਜੀ ਨੂੰ ਮਜ਼ਦੂਰ ਵਿਰੋਧੀ ਗਰਦਾਨਿਆ ਤੇ ਇਸ ਦੇ ਖ਼ਿਲਾਫ਼ ਸਮੁੱਚੀ ਕਿਰਤ ਸ਼ਕਤੀ ਨੂੰ ਸੜਕਾਂ ’ਤੇ ਆਉਣ ਦਾ ਸੱਦਾ ਦਿੱਤਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News