1 C
Calgary
Sunday, October 25, 2026

ਪੰਜਾਬ ਦੇ ਪਿੰਡਾਂ ਵਿੱਚੋਂ ਹੱਥ ਨਾਲ ਬੁਣੇ ‘ਖੇਸ ਅਤੇ ਦਰੀਆਂ’ ਹੋਣ ਲੱਗੇ ਅਲੋਪ

ਇੱਕ ਸਮਾਂ ਸੀ ਜਦੋਂ ਮਾਵਾਂ ਆਪਣੇ ਹੱਥੀਂ ਬੁਣੀਆਂ ਦਰੀਆਂ ਅਤੇ ਖੇਸ ਧੀਆਂ ਦੇ ਦਾਜ਼ ਲਈ ਪ੍ਰਮੁੱਖ ਤੌਰ ਤੇ ਸੰਭਾਲ ਕੇ ਰੱਖਦੀਆਂ ਸਨ। ਪੁਰਾਣੇ ਸਮਿਆਂ ਵਿੱਚ ਵਿਆਹ ਮੌਕੇ ਦਿੱਤੀ ਜਾਣ ਵਾਲੀ ਪੇਟੀ ਵਿੱਚ ਸੂਟਾਂ ਤੋਂ ਇਲਾਵਾ ਖੇਸ, ਦਰੀਆਂ ਅਤੇ ਰਜਾਈਆਂ ਵਿਸ਼ੇਸ਼ ਆਈਟਮਾਂ ਹੁੰਦੀਆਂ ਸਨ।

ਪਰ ਲੋਕਾਂ ਦੀ ਮੰਗ ਅਤੇ ਤਰਜੀਹ ਬਦਲਣ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਵੀ ਹੱਥ ਨਾਲ ਬੁਣੇ ‘ਖੇਸ ਅਤੇ ਦਰੀ’ ਹੁਣ ਅਲੋਪ ਹੋਣ ਲੱਗੇ ਹਨ।  ਜਿਹੜੀਆਂ ਚੀਜ਼ਾਂ ਕਦੇ ਪੇਂਡੂ ਘਰਾਂ ਵਿੱਚ ਰੋਜ਼ਾਨਾ ਵਰਤੋਂ ਜਾਂ ਤੋਹਫ਼ੇ ਵਜੋਂ ਦੇਣ ਲਈ ਲਾਜ਼ਮੀ ਸਮਝੀਆਂ ਜਾਂਦੀਆਂ ਸਨ, ਉਹ ਹੁਣ ਅਕਸਰ ਨਿੱਜੀ ਖੱਦਰ ਸਟੋਰਾਂ ਵਿੱਚ ‘ਬਫਰ ਸਟਾਕ’ ਵਜੋਂ ਪਈਆਂ ਮਿਲਦੀਆਂ ਹਨ।

ਪੁਰਾਣੇ ਸਮੇਂ ਵਿੱਚ ਜ਼ਿਆਦਾਤਰ ਪੇਂਡੂ ਘਰਾਂ ਦੇ ਲੋਕ ਪਿੱਟ-ਲੂਮ ਜਾਂ ‘ਪੰਜੇ’ ਰਾਹੀਂ ਇਹ ਚੀਜ਼ਾਂ ਬੁਣਨੀਆਂ ਜਾਣਦੇ ਸਨ, ਪਰ ਹੁਣ ਇਹ ਕਲਾ ਫਿੱਕੀ ਪੈਂਦੀ ਜਾ ਰਹੀ ਹੈ, ਕਿਉਂਕਿ ਕੰਬਲਾਂ ਅਤੇ ਰਜਾਈਆਂ ਨੇ ਹੱਥ ਨਾਲ ਬੁਣੇ ਖੇਸਾਂ ਦੀ ਜਗ੍ਹਾ ਲੈ ਲਈ ਹੈ ਅਤੇ ਦਰੀਆਂ ਦੀ ਥਾਂ ਗੱਦੇ ਵਰਤੇ ਜਾ ਰਹੇ ਹਨ। ਇੱਕ ਖੱਦਰ ਸਟੋਰ ਦੇ ਮਾਲਕ ਪ੍ਰਦੀਪ ਕੌਸ਼ਲ ਅਨੁਸਾਰ ਹੁਣ ਹੱਥਾਂ ਨਾਲ ਬਣੇ ਇਨ੍ਹਾਂ ਉਤਪਾਦਾਂ ਦਾ ਕੋਈ ਖਰੀਦਦਾਰ ਨਹੀਂ ਹੈ; ਪਹਿਲਾਂ ਸ਼ਹਿਰੀ ਪਰਿਵਾਰ ਆਪਣੇ ਪੁਰਾਣੇ ਉਤਪਾਦ ਵੇਚਣ ਆਉਂਦੇ ਸਨ, ਪਰ ਹੁਣ ਪੇਂਡੂ ਪਰਿਵਾਰ ਵੀ ਇਨ੍ਹਾਂ ਨੂੰ ਵੇਚ ਰਹੇ ਹਨ, ਜਿਸ ਕਾਰਨ ਬਜ਼ੁਰਗ ਇਨ੍ਹਾਂ ਦੇ ਬਹੁਤ ਘੱਟ ਭਾਅ ਮਿਲਣ ‘ਤੇ ਅਕਸਰ ਦੁਖੀ ਹੁੰਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News