1 C
Calgary
Sunday, October 25, 2026

ਫੈਡਰਲ ਬਜਟ ਦੀ ਪੜਤਾਲ ਕਰਨ ਵਾਲਾ ਕੋਈ ਅਧਿਕਾਰੀ ਨਹੀਂ, ਅਹੁਦਾ ਖਾਲੀ

ਕੈਲਗਰੀ, 3 ਮਾਰਚ (ਦੇਸ ਪੰਜਾਬ ਟਾਇਮਜ਼):
ਕੈਨੇਡਾ ਦੀ ਸੰਸਦ ਵਿੱਚ ਫੈਡਰਲ ਵਿੱਤ ਦੀ ਨਿਗਰਾਨੀ ਕਰਨ ਵਾਲਾ ‘ਪਾਰਲੀਮੈਂਟਰੀ ਬਜਟ ਅਫਸਰ’ (PBO) ਦਾ ਅਹਿਮ ਅਹੁਦਾ ਸੋਮਵਾਰ ਨੂੰ ਖਾਲੀ ਹੋ ਗਿਆ ਹੈ। ਅੰਤਰਿਮ ਬਜਟ ਅਫਸਰ ਜੇਸਨ ਜੈਕਸ ਦਾ ਛੇ ਮਹੀਨਿਆਂ ਦਾ ਕਾਰਜਕਾਲ ਸੋਮਵਾਰ ਸ਼ਾਮ 5 ਵਜੇ ਖਤਮ ਹੋ ਗਿਆ, ਪਰ ਫੈਡਰਲ ਸਰਕਾਰ ਵੱਲੋਂ ਅਜੇ ਤੱਕ ਕਿਸੇ ਉੱਤਰਾਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। ਪੀ.ਬੀ.ਓ. ਇੱਕ ਸੁਤੰਤਰ ਸੰਸਥਾ ਹੈ ਜਿਸਦਾ ਮੁੱਖ ਕੰਮ ਫੈਡਰਲ ਬਜਟ, ਖਰਚਿਆਂ ਦੇ ਪ੍ਰਸਤਾਵਾਂ ਅਤੇ ਚੋਣ ਵਾਅਦਿਆਂ ਦਾ ਵਿਸ਼ਲੇਸ਼ਣ ਕਰਨਾ ਹੈ ਤਾਂ ਜੋ ਜਨਤਕ ਬਹਿਸ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ। ਇਸ ਅਹੁਦੇ ਦੇ ਖਾਲੀ ਹੋਣ ਨਾਲ ਹੁਣ ਬਜਟ ਦਫ਼ਤਰ ਨਾ ਤਾਂ ਕੋਈ ਨਵੀਂ ਰਿਪੋਰਟ ਪ੍ਰਕਾਸ਼ਿਤ ਕਰ ਸਕੇਗਾ ਅਤੇ ਨਾ ਹੀ ਸੰਸਦ ਮੈਂਬਰਾਂ ਵੱਲੋਂ ਭੇਜੀਆਂ ਗਈਆਂ ਨਵੀਆਂ ਬੇਨਤੀਆਂ ‘ਤੇ ਕੰਮ ਸ਼ੁਰੂ ਕਰ ਸਕੇਗਾ। ਬਜਟ ਦਫ਼ਤਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੌਜੂਦਾ ਅਧੂਰੇ ਪ੍ਰੋਜੈਕਟਾਂ ‘ਤੇ ਕੰਮ ਜਾਰੀ ਰੱਖੇਗਾ, ਪਰ ਨਵਾਂ ਅਧਿਕਾਰੀ ਨਿਯੁਕਤ ਹੋਣ ਤੱਕ ਕੋਈ ਵੀ ਨਵਾਂ ਕੰਮ ਸਿਰੇ ਨਹੀਂ ਚੜ੍ਹ ਸਕੇਗਾ। ਜੇਸਨ ਜੈਕਸ ਨੂੰ ਪਿਛਲੇ ਸਾਲ ਸਤੰਬਰ ਵਿੱਚ ਅੰਤਰਿਮ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਫੈਡਰਲ ਸਰਕਾਰ ਨੇ ਨਵੰਬਰ ਵਿੱਚ ਸਥਾਈ ਬਜਟ ਅਫਸਰ ਲਈ ਅਰਜ਼ੀਆਂ ਮੰਗੀਆਂ ਸਨ, ਪਰ ਅਜੇ ਤੱਕ ਇਸ ਪ੍ਰਕਿਰਿਆ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਪ੍ਰਿਵੀ ਕੌਂਸਲ ਆਫਿਸ ਦੇ ਬੁਲਾਰੇ ਅਨੁਸਾਰ ਸਥਾਈ ਅਧਿਕਾਰੀ ਦੀ ਨਿਯੁਕਤੀ ਬਾਰੇ ਜਾਣਕਾਰੀ “ਸਹੀ ਸਮੇਂ ‘ਤੇ” ਉਪਲਬਧ ਕਰਵਾਈ ਜਾਵੇਗੀ। ਸਥਾਈ ਬਜਟ ਅਫਸਰ ਦੀ ਨਿਯੁਕਤੀ ਸੱਤ ਸਾਲਾਂ ਦੇ ਕਾਰਜਕਾਲ ਲਈ ਕੈਬਨਿਟ ਦੁਆਰਾ ਕੀਤੀ ਜਾਂਦੀ ਹੈ ਅਤੇ ਇਸ ਨੂੰ ਸੰਸਦ ਦੀ ਪ੍ਰਵਾਨਗੀ ਮਿਲਣੀ ਜ਼ਰੂਰੀ ਹੁੰਦੀ ਹੈ। ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਦੇਰੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵੀ ਆਲੋਚਨਾ ਹੋਈ ਹੈ। ਪਿਛਲੇ ਹਫ਼ਤੇ ‘ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋ-ਆਪ੍ਰੇਸ਼ਨ ਐਂਡ ਡਿਵੈਲਪਮੈਂਟ’ (OECD) ਨੇ ਕੈਨੇਡਾ ਦੇ ਪੀ.ਬੀ.ਓ. ਦਫ਼ਤਰ ਦੀ ਸ਼ਲਾਘਾ ਤਾਂ ਕੀਤੀ, ਪਰ ਵਿੱਤੀ ਨਿਗਰਾਨਾਂ ਦੀ ਨਿਯੁਕਤੀ ਵਿੱਚ ਹੋ ਰਹੀ ਲਗਾਤਾਰ ਦੇਰੀ ਨੂੰ ਇੱਕ ਵੱਡੀ ਕਮੀ ਵਜੋਂ ਉਭਾਰਿਆ।
ਜੇਸਨ ਜੈਕਸ ਨੇ ਵੀ ਹਾਊਸ ਆਫ ਕਾਮਨਜ਼ ਦੀ ਕਮੇਟੀ ਸਾਹਮਣੇ ਸੁਝਾਅ ਦਿੱਤਾ ਕਿ ਇਸ ਨਿਗਰਾਨੀ ਸੰਸਥਾ ਦਾ ਅਧਿਕਾਰ ਸਿਰਫ਼ ਇੱਕ ਅਧਿਕਾਰੀ ਦੀ ਬਜਾਏ ਪੂਰੇ ਦਫ਼ਤਰ (Office) ਨੂੰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਅਹੁਦਾ ਖਾਲੀ ਹੋਣ ਦੀ ਸੂਰਤ ਵਿੱਚ ਕੰਮ ਵਿੱਚ ਕੋਈ ਵਿਘਨ ਨਾ ਪਵੇ।

ਵਿਰੋਧੀ ਪਾਰਟੀਆਂ ਨੇ ਵੀ ਇਸ ਸਥਿਤੀ ਨੂੰ ਲੈ ਕੇ ਲਿਬਰਲ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਬਲਾਕ ਕਿਊਬੈਕੋਇਸ ਦੀ ਸੰਸਦ ਮੈਂਬਰ ਮੈਰੀ-ਹੇਲੇਨ ਗੌਡਰੋ ਨੇ ਸਰਕਾਰ ਦੀ ਇਸ ਨਾਕਾਮੀ ਨੂੰ “ਨਾ-ਮਨਜ਼ੂਰ” ਦੱਸਿਆ ਹੈ। ਉਨ੍ਹਾਂ ਅਨੁਸਾਰ ਜਦੋਂ ਜੈਕਸ ਦਾ ਕਾਰਜਕਾਲ ਖਤਮ ਹੋਣ ਵਾਲਾ ਸੀ, ਤਾਂ ਸਰਕਾਰ ਨੂੰ ਪਹਿਲਾਂ ਹੀ ਬਦਲਵੇਂ ਪ੍ਰਬੰਧ ਕਰ ਲੈਣੇ ਚਾਹੀਦੇ ਸਨ। ਜੈਕਸ ਨੇ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਸਰਕਾਰ ਦੀਆਂ ਵਿੱਤੀ ਨੀਤੀਆਂ ਦੀ ਆਲੋਚਨਾ ਕੀਤੀ ਸੀ। ਸਤੰਬਰ ਵਿੱਚ ਉਨ੍ਹਾਂ ਨੇ ਲਿਬਰਲ ਸਰਕਾਰ ਦੇ ਵਿੱਤੀ ਰਿਕਾਰਡ ਨੂੰ “ਅਸਥਿਰ” ਦੱਸਿਆ ਸੀ, ਹਾਲਾਂਕਿ ਬਾਅਦ ਵਿੱਚ 2025 ਦੇ ਬਜਟ ਸਮੇਂ ਉਨ੍ਹਾਂ ਨੇ ਕਿਹਾ ਕਿ ਕਰਜ਼ੇ ਦਾ ਰਾਹ ਲੰਬੇ ਸਮੇਂ ਵਿੱਚ ਸਥਿਰ ਹੋ ਸਕਦਾ ਹੈ, ਪਰ ਭਵਿੱਖ ਦੇ ਆਰਥਿਕ ਝਟਕਿਆਂ ਨੂੰ ਸਹਿਣ ਦੀ ਸਮਰੱਥਾ ਘਟੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News