1 C
Calgary
Sunday, October 25, 2026

ਕੈਲਗਰੀ ਵਿੱਚ ਅੱਗ ਨਾਲ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਅਤੇ ਆਟੋ ਸ਼ਾਪ ਸੜ ਕੇ ਸੁਆਹ

ਕੈਲਗਰੀ, 17 ਮਾਰਚ (ਦੇਸ ਪੰਜਾਬ ਟਾਇਮਜ਼):
ਦੱਖਣੀ ਕੈਲਗਰੀ ਵਿੱਚ ਸੋਮਵਾਰ ਤੜਕਸਾਰ ਇੱਕ ਆਲੀਸ਼ਾਨ ਅਤੇ ਮਹਿੰਗੀ ਆਟੋ ਸ਼ਾਪ ਵਿੱਚ ਲੱਗੀ ਭਿਆਨਕ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਇਹ ਦਰਦਨਾਕ ਘਟਨਾ ਮੈਕਲਿਓਡ ਟ੍ਰੇਲ ਦੇ ਪੂਰਬੀ ਪਾਸੇ, 1A ਸਟ੍ਰੀਟ ਸਾਊਥ-ਵੈਸਟ ਵਿੱਚ ਸਥਿਤ ਇੱਕ ਦੋ ਮੰਜ਼ਿਲਾ ਉਦਯੋਗਿਕ ਇਮਾਰਤ ਵਿੱਚ ਵਾਪਰੀ। ਕੈਲਗਰੀ ਫਾਇਰ ਡਿਪਾਰਟਮੈਂਟ ਨੂੰ ਤੜਕੇ ਲਗਭਗ 4:30 ਵਜੇ ਇਸ ਬਾਰੇ ਸੂਚਨਾ ਮਿਲੀ ਸੀ। ਜਦੋਂ ਫਾਇਰ ਬ੍ਰਿਗੇਡ ਦੀ ਪਹਿਲੀ ਟੀਮ ਮੌਕੇ ‘ਤੇ ਪਹੁੰਚੀ, ਤਾਂ ਸ਼ੁਰੂਆਤ ਵਿੱਚ ਇਮਾਰਤ ਵਿੱਚੋਂ ਸਿਰਫ਼ ਹਲਕਾ ਧੂੰਆਂ ਨਿਕਲ ਰਿਹਾ ਸੀ। ਪਰ ਜਿਵੇਂ ਹੀ ਫਾਇਰ ਫਾਈਟਰਾਂ ਨੇ ਅੰਦਰ ਦਾਖਲ ਹੋਣ ਲਈ ਇਮਾਰਤ ਦੇ ਦਰਵਾਜ਼ੇ ਖੋਲ੍ਹੇ, ਤਾਂ ਅੰਦਰ ਅੱਗ ਦਾ ਭਿਆਨਕ ਰੂਪ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅੰਦਰਲੇ ਹਿੱਸੇ ਵਿੱਚ ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਸੁਰੱਖਿਆ ਦੇ ਲਿਹਾਜ਼ ਨਾਲ ਟੀਮਾਂ ਲਈ ਅੰਦਰ ਜਾਣਾ ਬਿਲਕੁਲ ਅਸੰਭਵ ਹੋ ਗਿਆ ਸੀ। ਬਟਾਲੀਅਨ ਚੀਫ਼ ਸਕੌਟ ਕੌਵਨ ਨੇ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਅਤੇ ਧੂੰਏਂ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਾਰਨ ਫਾਇਰ ਫਾਈਟਰਾਂ ਨੂੰ ਆਪਣੀ ਰਣਨੀਤੀ ਵਿੱਚ ਤੁਰੰਤ ਬਦਲਾਅ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਪਹਿਲਾਂ ਇਮਾਰਤ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਅਤੇ ਬਾਹਰੋਂ ਹੀ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਵੱਡੀ ਵਾਰਦਾਤ ‘ਤੇ ਕਾਬੂ ਪਾਉਣ ਲਈ ਫਾਇਰ ਡਿਪਾਰਟਮੈਂਟ ਨੂੰ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕਰਨੀ ਪਈ। ਇਸ ਪੂਰੇ ਅਪਰੇਸ਼ਨ ਵਿੱਚ ਕੁੱਲ 75 ਫਾਇਰ ਫਾਈਟਰਾਂ ਨੇ ਹਿੱਸਾ ਲਿਆ ਅਤੇ ਅੱਗ ਬੁਝਾਉਣ ਲਈ 25 ਫਾਇਰ ਟੈਂਡਰ ਅਤੇ ਹੋਰ ਮਸ਼ੀਨਰੀ ਦੀ ਵਰਤੋਂ ਕੀਤੀ ਗਈ। ਇਮਾਰਤ ਦੇ ਤਿੰਨ ਪਾਸਿਆਂ ਤੋਂ ਅੱਗ ‘ਤੇ ਕਾਬੂ ਪਾਉਣ ਲਈ ਵਿਸ਼ੇਸ਼ ਏਰੀਅਲ ਲੈਡਰ ਟਰੱਕਾਂ ਅਤੇ ਏਰੀਅਲ ਟਾਵਰ ਟਰੱਕਾਂ ਦੀ ਮਦਦ ਲਈ ਗਈ ਤਾਂ ਜੋ ਉਚਾਈ ਤੋਂ ਸਿੱਧਾ ਅੱਗ ‘ਤੇ ਪਾਣੀ ਸੁੱਟਿਆ ਜਾ ਸਕੇ। ਇਸ ਭਿਆਨਕ ਅੱਗ ਕਾਰਨ ਇਮਾਰਤ ਨੂੰ ਹੋਇਆ ਨੁਕਸਾਨ ਬੇਹੱਦ ਚਿੰਤਾਜਨਕ ਹੈ। ਅੱਗ ਦੇ ਸੇਕ ਕਾਰਨ ਇਮਾਰਤ ਦੀ ਛੱਤ ਪੂਰੀ ਤਰ੍ਹਾਂ ਸੜ ਕੇ ਹੇਠਾਂ ਡਿੱਗ ਗਈ ਹੈ, ਜਿਸ ਕਾਰਨ ਢਾਂਚਾ ਕਮਜ਼ੋਰ ਹੋ ਗਿਆ। ਇੰਨਾ ਹੀ ਨਹੀਂ, ਇਮਾਰਤ ਦੀ ਪਿਛਲੀ ਕੰਧ ਅਤੇ ਸੈਂਡਰ ਬਲਾਕ ਦੀ ਬਣੀ ਇੱਕ ਪਾਸੇ ਦੀ ਕੰਧ ਵੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਬਟਾਲੀਅਨ ਚੀਫ਼ ਅਨੁਸਾਰ, ਇਮਾਰਤ ਦੇ ਅੰਦਰ ਰੱਖਿਆ ਹੋਇਆ ਸਾਰਾ ਸਾਮਾਨ ਸੜ ਕੇ ਪੂਰੀ ਤਰ੍ਹਾਂ ਕੋਲਾ ਬਣ ਚੁੱਕਾ ਹੈ।
ਮੌਜੂਦਾ ਸਥਿਤੀ ਅਨੁਸਾਰ ਹੁਣ ਇਮਾਰਤ ਦਾ ਸਿਰਫ਼ ਮੂਹਰਲਾ ਹਿੱਸਾ ਅਤੇ ਇੱਕ ਪਾਸੇ ਦੀ ਕੰਧ ਹੀ ਖੜ੍ਹੀ ਰਹਿ ਗਈ ਹੈ। ਇਸ ਘਟਨਾ ਨੇ ਸਾਰੀ ਸੰਪਤੀ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋ ਰਿਹਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News