ਕੈਲਗਰੀ, 14 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਕੈਲਗਰੀ ਦੇ ਫੁੱਟਬਾਲ ਪ੍ਰਸ਼ੰਸਕਾਂ ਵਿੱਚ ਐਤਵਾਰ ਨੂੰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਫੀਫਾ ਵਰਲਡ ਕਪ ਟਰਾਫੀ ਟੂਰ ਸੈਡਲਡੋਮ ਵਿਖੇ ਪਹੁੰਚਿਆ। 2026 ਦੇ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਇਹ ਟਰਾਫੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰ ਰਹੀ ਹੈ। ਪ੍ਰਸ਼ੰਸਕਾਂ ਨੂੰ ਇਸ ਇਤਿਹਾਸਕ ਟਰਾਫੀ ਦੇ ਬਹੁਤ ਕਰੀਬ ਜਾਣ ਅਤੇ ਤਸਵੀਰਾਂ ਖਿਚਵਾਉਣ ਦਾ ਮੌਕਾ ਮਿਲਿਆ, ਜੋ ਕਿ ਫੁੱਟਬਾਲ ਦੀ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਹੈ। ਬ੍ਰਾਜ਼ੀਲ ਦੇ ਸਾਬਕਾ ਖਿਡਾਰੀ ਰੋਕ ਜੂਨੀਅਰ, ਜਿਨ੍ਹਾਂ ਨੇ 2002 ਵਿੱਚ ਵਿਸ਼ਵ ਕੱਪ ਜਿੱਤਿਆ ਸੀ, ਨੇ ਇਸ ਟਰਾਫੀ ਦੀ ਘੁੰਡ-ਚੁਕਾਈ ਕੀਤੀ। ਪ੍ਰਸ਼ੰਸਕਾਂ ਲਈ ਫੁੱਟਬਾਲ ਦੇ ਹੁਨਰ ਦਿਖਾਉਣ ਲਈ ਕਈ ਡਰਿੱਲ ਅਤੇ ਮੁਕਾਬਲੇ ਵੀ ਕਰਵਾਏ ਗਏ। 2026 ਦਾ ਵਿਸ਼ਵ ਕੱਪ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ਦੇ ਕੈਨੇਡਾ ਵਿੱਚ ਮੈਚ ਵੈਨਕੂਵਰ ਅਤੇ ਟੋਰਾਂਟੋ ਵਿੱਚ ਹੋਣਗੇ। ਕੈਲਗਰੀ ਵਾਸੀਆਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਇੱਥੇ ਵੀ ਵੱਡੇ ਮੈਚ ਕਰਵਾਏ ਜਾਣਗੇ।


