1 C
Calgary
Sunday, October 25, 2026

ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਏ. ਆਈ. ਨਾਲ ਦਫਤਰੀ ਕੰਮ ਸੁਧਾਰਨ ਦੀ ਯੋਜਨਾ

ਕੈਲਗਰੀ, 16 ਮਾਰਚ (ਦੇਸ ਪੰਜਾਬ ਟਾਇਮਜ਼):
ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਨੇ ਹਾਲ ਹੀ ਵਿੱਚ ਏ. ਆਈ. ਦੀ ਵਰਤੋਂ ਨਾਲ ਜੁੜੀ ਆਪਣੀ ਨਵੀਂ ਰਣਨੀਤੀ ਦਾ ਐਲਾਨ ਕੀਤਾ ਹੈ। ਇਹ ਰਣਨੀਤੀ ਫੈਡਰਲ ਪਬਲਿਕ ਸਰਵਿਸ ਲਈ ਤਿਆਰ ਕੀਤੀ ਗਈ ਏ ਆਈ ਸਟ੍ਰੈਟੇਜੀ 2025 ਤੋਂ 2027 ਦਾ ਹਿੱਸਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਮਕਸਦ ਦਫਤਰੀ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ, ਪਰ ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਕ੍ਰਿਤ੍ਰਿਮ ਬੁੱਧੀ ਸਿੱਧੇ ਤੌਰ ‘ਤੇ ਇਮੀਗ੍ਰੇਸ਼ਨ ਅਰਜ਼ੀਆਂ ਬਾਰੇ ਅੰਤਿਮ ਫੈਸਲੇ ਨਾ ਕਰੇ।
ਵਿਭਾਗ ਦੇ ਅਨੁਸਾਰ ਏ ਆਈ ਤਕਨੀਕ ਨੂੰ ਮੁੱਖ ਤੌਰ ‘ਤੇ ਪ੍ਰਸ਼ਾਸਨਿਕ ਕੰਮਾਂ ਨੂੰ ਸੁਗਮ ਬਣਾਉਣ ਲਈ ਵਰਤਿਆ ਜਾਵੇਗਾ। ਇਸ ਨਾਲ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ, ਜਾਣਕਾਰੀ ਨੂੰ ਵਿਵਸਥਿਤ ਕਰਨ ਅਤੇ ਉਮੀਦਵਾਰਾਂ ਵੱਲੋਂ ਪੁੱਛੇ ਜਾਣ ਵਾਲੇ ਆਮ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਮਿਲੇਗੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਦਫਤਰੀ ਬੋਝ ਘਟੇਗਾ ਅਤੇ ਅਧਿਕਾਰੀ ਜਟਿਲ ਮਾਮਲਿਆਂ ‘ਤੇ ਹੋਰ ਧਿਆਨ ਦੇ ਸਕਣਗੇ।
ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਏ. ਆਈ. ਦੀ ਵਰਤੋਂ ਨਵੀਂ ਨਹੀਂ ਹੈ। ਵਿਭਾਗ ਨੇ ਦੱਸਿਆ ਕਿ 2013 ਤੋਂ ਹੀ ਕੁਝ ਸਧਾਰਨ ਮਾਡਲ ਵਰਤੇ ਜਾ ਰਹੇ ਸਨ, ਜਿਨ੍ਹਾਂ ਨੂੰ ਇਫ ਥਨ ਮਾਡਲ ਕਿਹਾ ਜਾਂਦਾ ਹੈ। ਇਹ ਪ੍ਰਣਾਲੀ ਪਹਿਲਾਂ ਤੋਂ ਨਿਰਧਾਰਤ ਨਿਯਮਾਂ ਦੇ ਅਧਾਰ ‘ਤੇ ਕੰਮ ਕਰਦੀ ਸੀ। ਉਦਾਹਰਨ ਵਜੋਂ ਜੇਕਰ ਕਿਸੇ ਅਰਜ਼ੀ ਵਿੱਚ ਕੋਈ ਖਾਸ ਜਾਣਕਾਰੀ ਗੁੰਮ ਹੋਵੇ ਤਾਂ ਸਿਸਟਮ ਉਸਨੂੰ ਅਗਲੇ ਪੜਾਅ ਲਈ ਰੋਕ ਸਕਦਾ ਸੀ।
ਹੁਣ ਵਿਭਾਗ ਇਸ ਤਕਨੀਕ ਦੀ ਵਰਤੋਂ ਨੂੰ ਹੋਰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਸਾਲ ਤੋਂ ਏ ਆਈ ਨੂੰ ਅਰਜ਼ੀਆਂ ਦੀ ਛਾਂਟ ਕਰਨ ਅਤੇ ਪਹਿਲਾਂ ਜਾਂਚ ਕਰਨ ਲਈ ਵਰਤਿਆ ਜਾਵੇਗਾ।
ਇਸ ਨਾਲ ਇਹ ਨਿਰਧਾਰਤ ਕੀਤਾ ਜਾ ਸਕੇਗਾ ਕਿ ਕਿਹੜੀਆਂ ਅਰਜ਼ੀਆਂ ਨੂੰ ਤੁਰੰਤ ਧਿਆਨ ਦੀ ਲੋੜ ਹੈ ਅਤੇ ਕਿਹੜੀਆਂ ਆਮ ਪ੍ਰਕਿਰਿਆ ਅਨੁਸਾਰ ਅੱਗੇ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ਵੱਲੋਂ ਭੇਜੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਵਿੱਚ ਵੀ ਤਕਨੀਕ ਦੀ ਮਦਦ ਲਈ ਜਾਵੇਗੀ।

ਇਸ ਮਾਮਲੇ ‘ਤੇ ਹੋਰ ਜਾਣਕਾਰੀ ਲਈ ਇੱਕ ਗੱਲਬਾਤ ਦੌਰਾਨ ਪਰਿਵਾਰਕ ਕਾਨੂੰਨ ਨਾਲ ਜੁੜੇ ਵਕੀਲ ਅਤੇ ਵਿਸਟੋ ਏ ਆਈ ਦੇ ਮੁਖ ਕਾਰਜਕਾਰੀ ਅਧਿਕਾਰੀ ਜੋਸ਼ੂਆ ਸ਼ੈਕਨਾਊ ਨੇ ਕਿਹਾ ਕਿ ਕ੍ਰਿਤ੍ਰਿਮ ਬੁੱਧੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਸਮਰਥਾ ਰੱਖਦੀ ਹੈ। ਉਨ੍ਹਾਂ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਆਉਣ ਵਾਲੀਆਂ ਅਰਜ਼ੀਆਂ ਨੂੰ ਸੰਭਾਲਣ ਵਿੱਚ ਤਕਨੀਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ, ਜਿਸ ਨਾਲ ਉਡੀਕ ਸਮਾਂ ਘਟ ਸਕਦਾ ਹੈ ਅਤੇ ਅਰਜ਼ੀਦਾਰਾਂ ਨੂੰ ਤੇਜ਼ ਸੇਵਾ ਮਿਲ ਸਕਦੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News