1 C
Calgary
Sunday, October 25, 2026

ਫੈਡਰਲ ਰਾਹਤ ਦੇ ਬਾਵਜੂਦ ਅਲਬਰਟਾ ਵਿੱਚ ਟੈਕਸ ਜਾਰੀ ਰਹਿਣ ਦੀ ਸੰਭਾਵਨਾ

ਕੈਲਗਰੀ, 14 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨਾਂ ਨੂੰ ਪੰਪਾਂ ‘ਤੇ ਰਾਹਤ ਦੇਣ ਲਈ ਫੈਡਰਲ ਉਪਾਵਾਂ ਦਾ ਐਲਾਨ ਕੀਤਾ, ਅਲਬਰਟਾ ਨੇ ਦੱਸਿਆ ਕਿ ਉਸ ਦਾ ਫਿਊਲ ਟੈਕਸ ਫਿਲਹਾਲ ਲਾਗੂ ਰਹੇਗਾ। ਅਲਬਰਟਾ ਦੇ ਵਿੱਤ ਮੰਤਰੀ ਨੇਟ ਹੋਰਨਰ ਨੇ ਕਿਹਾ ਕਿ ਉਹ ਓਟਾਵਾ ਦੇ ਕਦਮ ਦਾ ਸਮਰਥਨ ਕਰਦੇ ਹਨ ਪਰ ਪ੍ਰਾਂਤ ਘੱਟੋ ਘੱਟ ਜੁਲਾਈ ਤੱਕ ਆਪਣੇ ਮੌਜੂਦਾ ਫਿਊਲ ਟੈਕਸ ਨਾਲ ਜਾਰੀ ਰਹੇਗਾ, ਕਿਉਂਕਿ ਤੇਲ ਦੀਆਂ ਕੀਮਤਾਂ ਬਹੁਤ ਅਸਥਿਰ ਹਨ। ਵਿਧਾਨ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਾਂਤ ਜੋ ਕਰ ਸਕਦਾ ਹੈ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਫੈਡਰਲ ਸਰਕਾਰ ਨੂੰ ਸਲਾਹੀ ਜਾ ਰਹੀ ਹੈ ਤਾਂ ਸਾਨੂੰ ਵੀ ਇਸ ਗੱਲ ਲਈ ਕ੍ਰੈਡਿਟ ਮਿਲਣਾ ਚਾਹੀਦਾ ਹੈ ਕਿ ਸਾਡੇ ਕੋਲ ਪ੍ਰਾਂਤਕ ਵਿਕਰੀ ਟੈਕਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਫੈਡਰਲ ਸਰਕਾਰ ਕੋਲ ਅਜੇ ਵੀ ਤੇਲ ‘ਤੇ ਜੀ.ਐਸ.ਟੀ. ਹੈ, ਉਹ ਹੋਰ ਕੁਝ ਕਰ ਸਕਦੇ ਹਨ। ਪ੍ਰਾਂਤ ਦਾ ਮੌਜੂਦਾ ਰਾਹਤ ਪ੍ਰੋਗਰਾਮ 13 ਸੈਂਟ ਪ੍ਰਤੀ ਲੀਟਰ ਦਾ ਟੈਕਸ ਖਤਮ ਕਰ ਦੇਵੇਗਾ ਜੇਕਰ ਉੱਤਰੀ ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ ਦੀ ਔਸਤ ਬੈਂਚਮਾਰਕ ਕੀਮਤ ਮਈ ਅਤੇ ਜੂਨ ਦੇ ਕੁਝ ਹਿੱਸਿਆਂ ਵਿੱਚ 90 ਡਾਲਰ ਪ੍ਰਤੀ ਬੈਰਲ ਜਾਂ ਇਸ ਤੋਂ ਵੱਧ ਰਹਿੰਦੀ ਹੈ। ਮੰਗਲਵਾਰ ਦੁਪਹਿਰ ਤੱਕ ਡਬਲਿਊ.ਟੀ.ਆਈ. 90 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਸੀ। ਵਿਰੋਧੀ ਧਿਰ ਦੇ ਨੇਤਾ ਨਹੀਦ ਨੈਂਸ਼ੀ ਮੱਧ ਪੂਰਬ ਵਿੱਚ ਫੌਜੀ ਟਕਰਾਅ ਤੋਂ ਬਾਅਦ ਪ੍ਰੀਮੀਅਰ ਸਮਿੱਥ ਦੀ ਸਰਕਾਰ ਨੂੰ ਟੈਕਸ ਹਟਾਉਣ ਲਈ ਕਹਿ ਰਹੇ ਹਨ।
ਨੈਂਸ਼ੀ ਨੇ ਸਰਕਾਰ ‘ਤੇ ਰਾਇਲਟੀ ਆਮਦਨ ਇਕੱਠੀ ਕਰਨ ਦਾ ਦੋਸ਼ ਲਾਇਆ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News