1 C
Calgary
Sunday, October 25, 2026

ਓਕਲਾਹੋਮਾ ਸਕੂਲ ਵਿੱਚ ਵੱਡੀ ਤਰਾਸਦੀ ਟਲੀ, ਪ੍ਰਿੰਸੀਪਲ ਨੇ ਹਮਲਾਵਰ ਨੂੰ ਦਬੋਚਿਆ

ਕੈਲਗਰੀ, 17 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਅਮਰੀਕਾ ਦੇ ਓਕਲਾਹੋਮਾ ਸੂਬੇ ਵਿੱਚ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਨੇ ਅਦਭੁਤ ਬਹਾਦਰੀ ਦਿਖਾਉਂਦੇ ਹੋਏ ਇੱਕ ਹਥਿਆਰਬੰਦ ਹਮਲਾਵਰ ਨੂੰ ਕਾਬੂ ਕਰਕੇ ਵੱਡੇ ਕਤਲੇਆਮ ਨੂੰ ਰੋਕ ਦਿੱਤਾ। ਪੌਲਸ ਵੈਲੀ ਹਾਈ ਸਕੂਲ ਦਾ ਸਾਬਕਾ ਵਿਦਿਆਰਥੀ, 20 ਸਾਲਾ ਵਿਕਟਰ ਲੀ ਹਾਕਿਨਸ, ਦੋ ਲੋਡਿਡ ਪਿਸਤੌਲਾਂ ਸਮੇਤ ਸਕੂਲ ਵਿੱਚ ਦਾਖਲ ਹੋਇਆ ਸੀ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਕਿਵੇਂ ਪ੍ਰਿੰਸੀਪਲ ਕਿਰਕ ਮੂਰ ਨੇ ਬਿਨਾਂ ਕਿਸੇ ਡਰ ਦੇ ਹਮਲਾਵਰ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਬੈਂਚ ਉੱਤੇ ਪਟਕ ਦਿੱਤਾ। ਹਮਲਾਵਰ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਪਿਸਤੌਲ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਕਈ ਜਾਨਾਂ ਬਚ ਗਈਆਂ। ਇਸ ਸੰਘਰਸ਼ ਦੌਰਾਨ ਪ੍ਰਿੰਸੀਪਲ ਮੂਰ ਦੀ ਲੱਤ ਵਿੱਚ ਗੋਲੀ ਲੱਗ ਗਈ, ਪਰ ਉਨ੍ਹਾਂ ਨੇ ਹਮਲਾਵਰ ਨੂੰ ਉਦੋਂ ਤੱਕ ਨੱਪੀ ਰੱਖਿਆ ਜਦੋਂ ਤੱਕ ਪੁਲਿਸ ਮੌਕੇ ‘ਤੇ ਨਹੀਂ ਪਹੁੰਚ ਗਈ। ਪੁਲਿਸ ਚੀਫ਼ ਡੌਨ ਮੇਅ ਨੇ ਪ੍ਰਿੰਸੀਪਲ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਮੂਰ ਨੇ ਸਹੀ ਸਮੇਂ ਕਦਮ ਨਾ ਚੁੱਕਿਆ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਦੋਸ਼ੀ ਹਾਕਿਨਸ ਫਿਲਹਾਲ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੀ ਜ਼ਮਾਨਤ 1 ਮਿਲੀਅਨ ਡਾਲਰ ਤੈਅ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਪ੍ਰਿੰਸੀਪਲ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਕੋਲੰਬਾਈਨ ਸਕੂਲ ਸ਼ੂਟਿੰਗ ਵਰਗੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਸੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News