1 C
Calgary
Sunday, October 25, 2026

ਕੈਨੇਡਾ ਆਪਣੇ ਭਵਿੱਖ ਦਾ ਕੰਟਰੋਲ ਖੁਦ ਕਰੇਗਾ: ਪ੍ਰਧਾਨ ਮੰਤਰੀ

ਕੈਲਗਰੀ, 20 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਅਤੇ ਅਮਰੀਕਾ ਦੇ ਸਬੰਧਾਂ ਬਾਰੇ ਇੱਕ ਬੇਹੱਦ ਸਪੱਸ਼ਟ ਅਤੇ ਗੰਭੀਰ ਮੁਲਾਂਕਣ ਪੇਸ਼ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਸਬੰਧ ਕਦੇ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਮੰਨੇ ਜਾਂਦੇ ਸਨ, ਉਹ ਹੁਣ ਦੇਸ਼ ਦੀ ਕਮਜ਼ੋਰੀ ਬਣ ਗਏ ਹਨ। ਕਾਰਨੀ ਮੁਤਾਬਕ ਹੁਣ ਸਮਾਂ ਆ ਗਿਆ ਹੈ ਕਿ ਕੈਨੇਡਾ ਆਪਣੇ ਭਵਿੱਖ ਦੀ ਵਾਗਡੋਰ ਖੁਦ ਸੰਭਾਲੇ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਅਮਰੀਕਾ ਵੱਲੋਂ ਪੈਦਾ ਕੀਤੀ ਅਨਿਸ਼ਚਿਤਤਾ ਦੇ ਬਾਵਜੂਦ ਉਹਨਾਂ ਦੀ ਸਰਕਾਰ ਕੋਲ ਇਸ ਸਥਿਤੀ ਨਾਲ ਨਜਿੱਠਣ ਲਈ ਇੱਕ ਪੂਰਾ ਪਲਾਨ ਤਿਆਰ ਹੈ। ਕਾਰਨੀ ਨੇ ਕਿਹਾ ਕਿ ਅਮਰੀਕਾ ਨੇ ਵਪਾਰ ਪ੍ਰਤੀ ਆਪਣਾ ਰਵੱਈਆ ਮੂਲ ਰੂਪ ਵਿੱਚ ਬਦਲ ਲਿਆ ਹੈ ਅਤੇ ਟੈਰਿਫਾਂ ਵਿੱਚ ਇੰਨਾ ਵਾਧਾ ਕੀਤਾ ਹੈ ਜੋ ਪਹਿਲਾਂ ਸਿਰਫ 1930 ਦੀ ਮਹਾਂ ਮੰਦੀ ਦੌਰਾਨ ਦੇਖਿਆ ਗਿਆ ਸੀ। ਉਹਨਾਂ ਜ਼ੋਰ ਦਿੱਤਾ ਕਿ ਕੈਨੇਡਾ ਹੁਣ ਸਿਰਫ ਇੱਕ ਵਿਦੇਸ਼ੀ ਭਾਈਵਾਲ ‘ਤੇ ਨਿਰਭਰ ਨਹੀਂ ਰਹਿ ਸਕਦਾ। ਉਹਨਾਂ ਅਨੁਸਾਰ ਗੁਆਂਢੀ ਦੇਸ਼ਾਂ ਤੋਂ ਆਉਣ ਵਾਲੀ ਅੜਚਣ ਨੂੰ ਰੋਕਣਾ ਸਾਡੇ ਹੱਥ ਵਿੱਚ ਨਹੀਂ ਹੈ, ਪਰ ਅਸੀਂ ਆਪਣੇ ਦੇਸ਼ ਦੇ ਅੰਦਰੂਨੀ ਹਾਲਾਤਾਂ ਨੂੰ ਜ਼ਰੂਰ ਕੰਟਰੋਲ ਕਰ ਸਕਦੇ ਹਾਂ। ਸਰਕਾਰ ਨਵੇਂ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਨਵੇਂ ਬਾਜ਼ਾਰਾਂ ਵਿੱਚ ਪਹੁੰਚ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News