1 C
Calgary
Sunday, October 25, 2026

ਕੈਲਗਰੀ ਵਿੱਚ ਖੇਡ ਸਹੂਲਤਾਂ ਲਈ 250 ਮਿਲੀਅਨ ਡਾਲਰ ਦਾ ਬਜਟ

ਕੈਲਗਰੀ, 24 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਕੈਲਗਰੀ ਸ਼ਹਿਰ ਨੇ ਆਪਣੇ ‘ਗੇਮ-ਪਲਾਨ’ (GamePLAN) ਰਣਨੀਤੀ ਦੇ ਤਹਿਤ 17 ਪ੍ਰਮੁੱਖ ਮਨੋਰੰਜਨ ਪ੍ਰੋਜੈਕਟਾਂ ਦੀ ਸੂਚੀ ਜਾਰੀ ਕੀਤੀ ਹੈ। ਇਹ 25 ਸਾਲਾ ਰਣਨੀਤੀ ਵਧਦੀ ਆਬਾਦੀ ਅਤੇ ਪੁਰਾਣੀਆਂ ਹੋ ਚੁੱਕੀਆਂ ਸਹੂਲਤਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਰ ਸਾਲ 200 ਮਿਲੀਅਨ ਤੋਂ 250 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਨਾਲ ਤੈਰਾਕੀ ਦੀਆਂ ਕਲਾਸਾਂ ਅਤੇ ਆਈਸ ਸਕੇਟਿੰਗ ਲਈ ਉਪਲਬਧ ਸਮੇਂ ਵਿੱਚ ਵੱਡਾ ਵਾਧਾ ਹੋਵੇਗਾ।
ਪਹਿਲੇ ਪੜਾਅ ਦੇ ਪ੍ਰੋਜੈਕਟਾਂ ਵਿੱਚ ਫੋਰੈਸਟ ਲਾਨ ਐਕੁਆਟਿਕ ਸੈਂਟਰ, ਨਾਰਥ-ਈਸਟ ਐਥਲੈਟਿਕ ਕੰਪਲੈਕਸ ਅਤੇ ਸਾਊਥਲੈਂਡ ਲੀਜ਼ਰ ਸੈਂਟਰ ਵਰਗੇ ਕਈ ਕੇਂਦਰਾਂ ਦਾ ਨਵੀਨੀਕਰਨ ਅਤੇ ਨਵਾਂ ਨਿਰਮਾਣ ਸ਼ਾਮਲ ਹੈ। ਅਧਿਕਾਰੀਆਂ ਅਨੁਸਾਰ ਉਨ੍ਹਾਂ ਦਾ ਮੁੱਖ ਉਦੇਸ਼ ਉਨ੍ਹਾਂ ਇਲਾਕਿਆਂ ਵਿੱਚ ਸਹੂਲਤਾਂ ਪਹੁੰਚਾਉਣਾ ਹੈ ਜਿਨ੍ਹਾਂ ਨੂੰ ‘ਮਨੋਰੰਜਨ ਦੇ ਰੇਗਿਸਤਾਨ’ (recreation deserts) ਕਿਹਾ ਜਾਂਦਾ ਹੈ। ਕਈ ਪ੍ਰੋਜੈਕਟਾਂ ‘ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।
ਨਾਰਥ-ਈਸਟ ਐਥਲੈਟਿਕ ਕੰਪਲੈਕਸ ਦੀ ਖ਼ਬਰ ਨੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪੈਦਾ ਕੀਤਾ ਹੈ। ਇਸ ਵਿੱਚ ਇੱਕ ਵਿਸ਼ਾਲ ਇੰਡੋਰ ਫੀਲਡਹਾਊਸ ਅਤੇ ਕ੍ਰਿਕਟ ਮੈਦਾਨ ਵੀ ਬਣਾਇਆ ਜਾਵੇਗਾ। ਸਾਬਕਾ ਰਾਸ਼ਟਰੀ ਕ੍ਰਿਕਟਰ ਹਮਜ਼ਾ ਤਾਰਿਕ ਅਨੁਸਾਰ ਸ਼ਹਿਰ ਵਿੱਚ ਕ੍ਰਿਕਟ ਖਿਡਾਰੀਆਂ ਨੂੰ ਮੈਦਾਨਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਸੀ। ਨਵੀਆਂ ਸਹੂਲਤਾਂ ਮਿਲਣ ਨਾਲ ਨੌਜਵਾਨ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ ਅਤੇ ਖੇਡਾਂ ਵਿੱਚ ਸੁਰੱਖਿਆ ਮਾਪਦੰਡਾਂ ਵਿੱਚ ਵੀ ਸੁਧਾਰ ਹੋਵੇਗਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News