1 C
Calgary
Sunday, October 25, 2026

ਖ਼ਬਰਾਂ ਦੇ ਬਦਲੇ ਪੈਸੇ ਦੇਣਗੇ ਗੂਗਲ ਤੇ ਫੇਸਬੁੱਕ; ਆਸਟ੍ਰੇਲੀਆ ਨੇ ਲਿਆਂਦਾ ਨਵਾਂ ਕਾਨੂੰਨ

ਕੈਲਗਰੀ, 28 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗੂਗਲ, ਮੈਟਾ (ਫੇਸਬੁੱਕ) ਅਤੇ ਟਿਕਟੌਕ ਵਰਗੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜਿਹੜੀਆਂ ਕੰਪਨੀਆਂ ਪੱਤਰਕਾਰੀ ਤੋਂ ਮੁਨਾਫਾ ਕਮਾ ਰਹੀਆਂ ਹਨ, ਉਨ੍ਹਾਂ ਨੂੰ ਇਸ ਦੀ ਸਥਿਰਤਾ ਵਿੱਚ ਯੋਗਦਾਨ ਪਾਉਣਾ ਪਵੇਗਾ। ਸਰਕਾਰ ਨੇ ਇੱਕ ਨਵਾਂ ਖਰੜਾ ਤਿਆਰ ਕੀਤਾ ਹੈ ਜਿਸ ਤਹਿਤ ਜੇਕਰ ਇਹ ਕੰਪਨੀਆਂ ਸਥਾਨਕ ਮੀਡੀਆ ਅਦਾਰਿਆਂ ਨਾਲ ਭੁਗਤਾਨ ਸਬੰਧੀ ਸਮਝੌਤਾ ਨਹੀਂ ਕਰਦੀਆਂ, ਤਾਂ ਉਨ੍ਹਾਂ ‘ਤੇ ਭਾਰੀ ਜ਼ੁਰਮਾਨਾ ਲਗਾਇਆ ਜਾਵੇਗਾ।

ਇਸ ਨਵੀਂ ਤਜਵੀਜ਼ ਅਨੁਸਾਰ ਕੰਪਨੀਆਂ ਨੂੰ ਆਪਣੀ ਸਥਾਨਕ ਕਮਾਈ ਦਾ 2.25% ਹਿੱਸਾ ਟੈਕਸ (ਲੈਵੀ) ਵਜੋਂ ਦੇਣਾ ਪੈ ਸਕਦਾ ਹੈ, ਜੋ ਕਿ ਪੱਤਰਕਾਰੀ ਦੀ ਮਦਦ ਲਈ ਵਰਤਿਆ ਜਾਵੇਗਾ। ਸੰਚਾਰ ਮੰਤਰੀ ਅਨੀਕਾ ਵੇਲਜ਼ ਅਨੁਸਾਰ ਲੋਕ ਹੁਣ ਸੋਸ਼ਲ ਮੀਡੀਆ ਤੋਂ ਹੀ ਖ਼ਬਰਾਂ ਪੜ੍ਹਦੇ ਹਨ, ਇਸ ਲਈ ਇਹ ਸਿਰਫ਼ ਨਿਰਪੱਖਤਾ ਦੀ ਗੱਲ ਹੈ ਕਿ ਡਿਜੀਟਲ ਪਲੇਟਫਾਰਮ ਮੀਡੀਆ ਦੀ ਮਿਹਨਤ ਦਾ ਮੁੱਲ ਮੋੜਨ।

ਆਸਟ੍ਰੇਲੀਆ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੋਧ ਦੇ ਬਾਵਜੂਦ ਆਪਣੇ ਰਾਸ਼ਟਰੀ ਹਿੱਤ ਵਿੱਚ ਇਹ ਫੈਸਲਾ ਲਵੇਗਾ। ਇਹ ਨਵਾਂ ਕਾਨੂੰਨ 2021 ਦੇ ਪੁਰਾਣੇ ਫਰੇਮਵਰਕ ਦੀ ਜਗ੍ਹਾ ਲਵੇਗਾ, ਜਿਸ ਨੂੰ ਕੰਪਨੀਆਂ ਨੇ ਖ਼ਬਰਾਂ ਬਲਾਕ ਕਰਕੇ ਬਾਈਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਵੀਂ ਲੈਵੀ 1 ਜੁਲਾਈ 2025 ਤੋਂ ਲਾਗੂ ਹੋਣ ਦੀ ਉਮੀਦ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News