1 C
Calgary
Sunday, October 25, 2026

ਕੈਲਗਰੀ ਜਾਣ ਦਾ ਸੀ ਪ੍ਰੋਗਰਾਮ ਪਰ ਅਚਾਨਕ ਲਾਪਤਾ ਹੋਇਆ ਐਡਮੰਟਨ ਤੋਂ 19 ਸਾਲਾ ਨੌਜਵਾਨ, ਭਾਲ ਜਾਰੀ

ਕੈਲਗਰੀ, 30 ਅਪ੍ਰੈਲ (ਦੇਸ ਪੰਜਾਬ ਟਾਈਮਜ਼): ਐਡਮੰਟਨ ਪੁਲਿਸ ਸਰਵਿਸ ਇੱਕ 19 ਸਾਲਾ ਨੌਜਵਾਨ ਪ੍ਰਯਾਗ ਦਲਭਾਤਵਾਲਾ ਦੀ ਭਾਲ ਵਿੱਚ ਲੋਕਾਂ ਦੀ ਮਦਦ ਮੰਗ ਰਹੀ ਹੈ। ਪ੍ਰਯਾਗ ਨੂੰ ਆਖਰੀ ਵਾਰ 23 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ 99 ਸਟਰੀਟ ਅਤੇ 90 ਐਵੇਨਿਊ ਦੇ ਨੇੜੇ ਇੱਕ ਰਿਹਾਇਸ਼ ‘ਤੇ ਦੇਖਿਆ ਗਿਆ ਸੀ। ਪੁਲਿਸ ਅਤੇ ਉਸਦੇ ਪਰਿਵਾਰ ਨੇ ਉਸਦੀ ਸਲਾਮਤੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਉਸਨੇ ਕੈਲਗਰੀ ਜਾਣ ਦੀ ਯੋਜਨਾ ਬਣਾਈ ਸੀ ਪਰ ਆਖਰੀ ਸਮੇਂ ‘ਤੇ ਉਸਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ।

ਪੁਲਿਸ ਅਨੁਸਾਰ ਪ੍ਰਯਾਗ ਦਾ ਕੱਦ ਲਗਭਗ 5 ਫੁੱਟ 9 ਇੰਚ ਹੈ, ਵਾਲ ਕਾਲੇ ਹਨ ਅਤੇ ਉਹ ਐਨਕਾਂ ਲਗਾਉਂਦਾ ਹੈ। ਲਾਪਤਾ ਹੋਣ ਸਮੇਂ ਉਸਨੇ ਹਰੇ ਰੰਗ ਦੀ ਜੌਗਰ ਪੈਂਟ ਅਤੇ ਕਾਲੇ ਰੰਗ ਦੀ ਹੂਡੀ ਪਾਈ ਹੋਈ ਸੀ। ਉਹ ਅਕਸਰ ਯੂਨੀਵਰਸਿਟੀ ਆਫ ਅਲਬਰਟਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਜਾਂਦਾ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਯਾਗ ਦਾ ਬਿਨਾਂ ਦੱਸੇ ਇਸ ਤਰ੍ਹਾਂ ਚਲੇ ਜਾਣਾ ਉਸਦੇ ਸੁਭਾਅ ਦੇ ਬਿਲਕੁਲ ਉਲਟ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਪ੍ਰਯਾਗ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News