1 C
Calgary
Sunday, October 25, 2026

ਅਮਰੀਕਾ ਨਾਲ ਵਪਾਰਕ ਗੱਲਬਾਤ ਨੂੰ ਲੈ ਕੇ ਸਿਆਸਤ ਗਰਮਾਈ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਵਪਾਰਕ ਸਮਝੌਤਿਆਂ ਲਈ ਦੇਸ਼ ਦਾ ਸਿਰਫ਼ ਇੱਕ ਹੀ ਗੱਲਬਾਤ ਕਰਨ ਵਾਲਾ ਨੁਮਾਇੰਦਾ ਹੈ ਅਤੇ ਉਹ ਸੰਘੀ ਸਰਕਾਰ ਹੈ। ਉਹਨਾਂ ਨੇ ਇਹ ਬਿਆਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਅਮਰੀਕੀ ਵਪਾਰਕ ਨੁਮਾਇੰਦਿਆਂ ਨਾਲ ਕੀਤੀ ਗਈ ਮੁਲਾਕਾਤ ਬਾਰੇ ਪੁੱਛੇ ਜਾਣ ‘ਤੇ ਦਿੱਤਾ। ਕੰਜ਼ਰਵੇਟਿਵ ਸੰਸਦ ਮੈਂਬਰ ਜਮੀਲ ਜਿਵਾਨੀ ਆਪਣੇ ਸਾਥੀਆਂ ਨਾਲ ਵਾਸ਼ਿੰਗਟਨ ਪਹੁੰਚੇ ਸਨ ਜਿੱਥੇ ਉਹਨਾਂ ਨੇ ਅਮਰੀਕਾ ਦੇ ਵਪਾਰਕ ਨੁਮਾਇੰਦੇ ਜੈਮੀਸਨ ਗ੍ਰੀਰ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਕੈਨੇਡੀਅਨ ਰਾਜਦੂਤ ਮਾਰਕ ਵਾਈਜ਼ਮੈਨ ਵੀ ਮੌਜੂਦ ਸਨ।

ਵੀਰਵਾਰ ਨੂੰ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਸੀਂ ਇੱਕ ਆਜ਼ਾਦ ਦੇਸ਼ ਹਾਂ ਅਤੇ ਲੋਕ ਜਿੱਥੇ ਚਾਹੁਣ ਜਾ ਸਕਦੇ ਹਨ। ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੰਤ ਵਿੱਚ ਕੈਨੇਡਾ ਦੀ ਨੁਮਾਇੰਦਗੀ ਸਿਰਫ਼ ਸਰਕਾਰ ਹੀ ਕਰੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਵਿਚਾਲੇ ਮੁਕਤ ਵਪਾਰ ਸਮਝੌਤੇ ਦੀ ਇਸ ਗਰਮੀਆਂ ਵਿੱਚ ਮੁੜ ਗੱਲਬਾਤ ਹੋਣੀ ਹੈ। ਕੰਜ਼ਰਵੇਟਿਵ ਨੇਤਾ ਪੀਅਰ ਪੋਇਲੀਵਰ ਨੇ ਕਿਹਾ ਕਿ ਉਹਨਾਂ ਦੇ ਸੰਸਦ ਮੈਂਬਰ ਲਗਾਤਾਰ ਟੈਰਿਫ ਮੁਕਤ ਵਪਾਰ ਲਈ ਵਾਸ਼ਿੰਗਟਨ ਜਾ ਰਹੇ ਹਨ।

ਪੋਇਲੀਵਰ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਅਮਰੀਕਾ ਨਾਲ ਵਪਾਰਕ ਸਮਝੌਤਾ ਸੁਰੱਖਿਅਤ ਕਰਨ ਲਈ ਹਰ ਸੰਭਵ ਰਿਸ਼ਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਦਾ ਵਫ਼ਦ ਕੈਨੇਡਾ ਦੇ ਹੱਕ ਵਿੱਚ ਆਪਣਾ ਸੁਨੇਹਾ ਲੈ ਕੇ ਵਾਸ਼ਿੰਗਟਨ ਗਿਆ ਸੀ। ਇਸ ਵਫ਼ਦ ਵਿੱਚ ਵਿੱਤ ਆਲੋਚਕ ਸ਼ੁਵਲੋਏ ਮਜੂਮਦਾਰ ਅਤੇ ਵਿਦੇਸ਼ ਮਾਮਲਿਆਂ ਦੇ ਆਲੋਚਕ ਮਾਈਕਲ ਚੋਂਗ ਵੀ ਸ਼ਾਮਲ ਸਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News