0.1 C
Calgary
Monday, October 26, 2026

ਕੈਲਗਰੀ ਪੁਲਿਸ ਵੱਲੋਂ ਦੋ ਬੱਚਿਆਂ ਦੇ ਕਤਲ ਦੀ ਗੁੱਥੀ ਹੱਲ, ਪਿਤਾ ‘ਤੇ ਲੱਗਾ ਆਪਣੇ ਹੀ ਬੱਚਿਆਂ ਦੇ ਕਤਲ ਦਾ ਦੋਸ਼

ਕੈਲਗਰੀ, 2 ਮਈ (ਦੇਸ ਪੰਜਾਬ ਟਾਇਮਜ਼):
ਕੈਲਗਰੀ ਪੁਲਿਸ ਨੇ ਸ਼ਹਿਰ ਦੇ ਉੱਤਰ ਪੱਛਮੀ ਖੇਤਰ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਵਿੱਚ ਇੱਕ 37 ਸਾਲਾ ਵਿਅਕਤੀ ‘ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਹਨ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਲਗਰੀ ਪੁਲਿਸ ਸਰਵਿਸ ਦੇ ਹੋਮੀਸਾਈਡ ਯੂਨਿਟ ਦੇ ਸਟਾਫ ਸਾਰਜੈਂਟ ਮਾਰਕ ਰਾਹਨ ਨੇ ਦੱਸਿਆ ਕਿ ਮੁਲਜ਼ਮ ਬੱਚਿਆਂ ਦਾ ਪਿਤਾ ਹੀ ਹੈ। ਮ੍ਰਿਤਕ ਬੱਚਿਆਂ ਵਿੱਚ ਇੱਕ ਪੰਜ ਸਾਲ ਦਾ ਲੜਕਾ ਅਤੇ ਤਿੰਨ ਸਾਲ ਦੀ ਲੜਕੀ ਸ਼ਾਮਲ ਹੈ।
ਵੀਰਵਾਰ ਸਵੇਰੇ ਕਰੀਬ 10 ਵਜੇ ਪਿਤਾ ਵੱਲੋਂ 911 ‘ਤੇ ਕਾਲ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੂੰ ਬੱਚਿਆਂ ਦੀਆਂ ਲਾਸ਼ਾਂ 14ਵੀਂ ਸਟਰੀਟ ਨਾਰਥਵੈਸਟ ਦੇ 4300 ਬਲਾਕ ਵਿੱਚ ਇੱਕ ਗੱਡੀ ਦੇ ਅੰਦਰੋਂ ਮਿਲੀਆਂ ਸਨ। ਪੁਲਿਸ ਅਨੁਸਾਰ ਉਸ ਵਿਅਕਤੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਲਿਜਾਇਆ ਗਿਆ ਜਿੱਥੇ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। ਅਦਾਲਤੀ ਹੁਕਮਾਂ ਕਾਰਨ ਇਸ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ।
ਇਹ ਵਿਅਕਤੀ ਬੱਚਿਆਂ ਦੀ ਮਾਂ ਨਾਲ ਛੇ ਸਾਲ ਰਿਲੇਸ਼ਨਸ਼ਿਪ ਵਿੱਚ ਰਿਹਾ ਸੀ ਪਰ ਪਿਛਲੇ ਇੱਕ ਸਾਲ ਤੋਂ ਦੋਵੇਂ ਵੱਖ ਰਹਿ ਰਹੇ ਸਨ। ਬੱਚਿਆਂ ਦੀ ਕਸਟਡੀ ਦੋਵਾਂ ਕੋਲ ਸਾਂਝੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਕੋਈ ਪ੍ਰੋਟੈਕਟਿਵ ਆਰਡਰ ਜਾਰੀ ਨਹੀਂ ਸੀ ਹੋਇਆ ਪਰ ਪੁਲਿਸ ਚਾਰ ਵਾਰ ਉਨ੍ਹਾਂ ਦੇ ਘਰ ਜਾ ਚੁੱਕੀ ਸੀ। ਬੁੱਧਵਾਰ ਸ਼ਾਮ 5 ਵਜੇ ਦੇ ਕਰੀਬ ਪਿਤਾ ਬੱਚਿਆਂ ਨੂੰ ਆਪਣੀ ਸਾਬਕਾ ਪਤਨੀ ਦੀ ਸਹਿਮਤੀ ਨਾਲ ਘੁੰਮਾਉਣ ਲਈ ਲੈ ਕੇ ਗਿਆ ਸੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News