1 C
Calgary
Sunday, October 25, 2026

ਕੈਨੇਡਾ ਵੱਲੋਂ ਯੂਕਰੇਨ ਨੂੰ 270 ਮਿਲੀਅਨ ਡਾਲਰ ਦੀ ਫੌਜੀ ਮਦਦ

ਕੈਲਗਰੀ, 4 ਮਈ (ਦੇਸ ਪੰਜਾਬ ਟਾਈਮਜ਼): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਯੂਕਰੇਨ ਨੂੰ 270 ਮਿਲੀਅਨ ਡਾਲਰ ਦੀ ਮਦਦ ਦੇਵੇਗੀ। ਇਹ ਫੰਡ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਦੀ ਫੌਜੀ ਤਾਕਤ ਵਧਾਉਣ ਲਈ ਵਰਤਿਆ ਜਾਵੇਗਾ। ਕਾਰਨੀ ਨੇ ਇਹ ਐਲਾਨ ਅਰਮੀਨੀਆ ਵਿੱਚ ਚੱਲ ਰਹੇ ਯੂਰਪੀਅਨ ਪੋਲੀਟੀਕਲ ਕਮਿਊਨਿਟੀ ਸਿਖਰ ਸੰਮੇਲਨ ਦੌਰਾਨ ਕੀਤਾ। ਇਸ ਪੈਸੇ ਨਾਲ ਨਾਟੋ ਦੀ ਸੂਚੀ ਵਿੱਚ ਸ਼ਾਮਲ ਜ਼ਰੂਰੀ ਫੌਜੀ ਸਾਜ਼ੋ ਸਾਮਾਨ ਖਰੀਦਿਆ ਜਾਵੇਗਾ। ਇਸ ਨਵੇਂ ਐਲਾਨ ਨਾਲ ਕੈਨੇਡਾ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਕੁੱਲ ਵਿੱਤੀ ਮਦਦ 25.8 ਬਿਲੀਅਨ ਡਾਲਰ ਹੋ ਗਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਦੌਰਾਨ ਕਾਰਨੀ ਨੇ ਭਰੋਸਾ ਦਿਵਾਇਆ ਕਿ ਪੂਰਾ ਕੈਨੇਡਾ ਯੂਕਰੇਨ ਦੇ ਨਾਲ ਖੜ੍ਹਾ ਹੈ। ਜ਼ੇਲੇਂਸਕੀ ਨੇ ਇਸ ਨੈਤਿਕ ਅਤੇ ਵਿੱਤੀ ਮਦਦ ਲਈ ਕੈਨੇਡਾ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਕੈਨੇਡਾ ਪਹਿਲਾ ਗੈਰ ਯੂਰਪੀ ਦੇਸ਼ ਹੈ ਜਿਸਨੇ ਇਸ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ ਹੈ। ਕਾਰਨੀ ਨੇ ਯੂਰਪੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਨੂੰ ਹਕੀਕਤ ਦੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ। ਉਨ੍ਹਾਂ ਨੇ ਤਕਨਾਲੋਜੀ, ਊਰਜਾ ਅਤੇ ਵਪਾਰਕ ਖੇਤਰਾਂ ਵਿੱਚ ਯੂਰਪ ਨਾਲ ਸਹਿਯੋਗ ਵਧਾਉਣ ਉੱਤੇ ਵੀ ਜ਼ੋਰ ਦਿੱਤਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News