ਕੈਲਗਰੀ, 4 ਮਈ (ਦੇਸ ਪੰਜਾਬ ਟਾਈਮਜ਼):
ਬ੍ਰਿਟਿਸ਼ ਸ਼ਾਹੀ ਪਰਿਵਾਰ ਵੱਲੋਂ ਇੱਕ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ। ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਰਾਜਕੁਮਾਰੀ ਯੂਜੀਨੀ ਅਤੇ ਉਨ੍ਹਾਂ ਦੇ ਪਤੀ ਜੈਕ ਬਰੁਕਸਬੈਂਕ ਆਪਣੇ ਤੀਜੇ ਬੱਚੇ ਦੀ ਉਮੀਦ ਕਰ ਰਹੇ ਹਨ। ਮਹਿਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿੰਗ ਚਾਰਲਸ ਨੂੰ ਇਸ ਖਬਰ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਬਹੁਤ ਖੁਸ਼ ਹਨ। ਜੋੜੇ ਦੇ ਦੋ ਬੱਚੇ ਅਗਸਤ ਅਤੇ ਅਰਨੈਸਟ ਵੀ ਆਪਣੇ ਨਵੇਂ ਭੈਣ ਜਾਂ ਭਰਾ ਦੇ ਆਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਬੱਚੇ ਦਾ ਜਨਮ ਇਸੇ ਸਾਲ ਗਰਮੀਆਂ ਵਿੱਚ ਹੋਣ ਦੀ ਉਮੀਦ ਹੈ।
36 ਸਾਲਾ ਰਾਜਕੁਮਾਰੀ ਨੇ ਆਪਣੇ ਇੰਸਟਾਗ੍ਰਾਮ ਖਾਤੇ ਉੱਤੇ ਵੀ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਦੋਵੇਂ ਬੇਟੇ ਬੇਬੀ ਸਕੈਨ ਫੜੀ ਨਜ਼ਰ ਆ ਰਹੇ ਹਨ। ਨਵਾਂ ਮਹਿਮਾਨ ਬ੍ਰਿਟਿਸ਼ ਗੱਦੀ ਦੇ ਵਾਰਸਾਂ ਦੀ ਲੜੀ ਵਿੱਚ 15ਵੇਂ ਸਥਾਨ ਉੱਤੇ ਹੋਵੇਗਾ। ਜੈਕ ਬਰੁਕਸਬੈਂਕ ਨੇ ਹਾਲ ਹੀ ਵਿੱਚ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਰਾਜਕੁਮਾਰੀ ਯੂਜੀਨੀ ਅਤੇ ਜੈਕ ਦਾ ਵਿਆਹ ਅਕਤੂਬਰ 2018 ਵਿੱਚ ਹੋਇਆ ਸੀ। ਇਹ ਨਵਾਂ ਬੱਚਾ ਪ੍ਰਿੰਸ ਐਂਡਰਿਊ ਦਾ ਪੰਜਵਾਂ ਪੋਤਾ ਜਾਂ ਪੋਤੀ ਹੋਵੇਗਾ।
ਰਾਜਕੁਮਾਰੀ ਯੂਜੀਨੀ ਦੇ ਘਰ ਆਵੇਗਾ ਨਵਾਂ ਮਹਿਮਾਨ, ਤੀਜੀ ਵਾਰ ਬਣੇਗੀ ਮਾਂ




