0.6 C
Calgary
Tuesday, October 27, 2026

ਜੇਲ੍ਹ ਤੋਂ ਬਾਹਰ ਆਉਂਦੇ ਹੀ ਮੁੜ ਗ੍ਰਿਫ਼ਤਾਰ ਹੋਇਆ ਲੈਥਬ੍ਰਿਜ ਦਾ ਵਿਅਕਤੀ

ਕੈਲਗਰੀ, 6 ਮਈ (ਦੇਸ ਪੰਜਾਬ ਟਾਈਮਜ਼): ਲੈਥਬ੍ਰਿਜ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚਾਰ ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਰਿਹਾਅ ਹੋਏ ਇੱਕ ਵਿਅਕਤੀ ਨੂੰ ਮਹਿਜ਼ 5 ਘੰਟਿਆਂ ਅੰਦਰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। 47 ਸਾਲਾ ਜੇਮਸ ਰਾਬਰਟ ਜਾਰਜ ਮਾਰਟਿਨੈਕ ਸ਼ੁੱਕਰਵਾਰ ਸਵੇਰੇ 7 ਵਜੇ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਬੱਚਿਆਂ ਦੇ ਜਿਨਸੀ ਸ਼ੋਸ਼ਣ, ਲਿਊਰਿੰਗ ਅਤੇ ਧਮਕੀਆਂ ਦੇਣ ਵਰਗੇ ਗੰਭੀਰ ਅਪਰਾਧਾਂ ਵਿੱਚ ਸਜ਼ਾ ਕੱਟ ਰਿਹਾ ਸੀ। ਉਸ ‘ਤੇ ਅਦਾਲਤ ਵੱਲੋਂ ਉਮਰ ਭਰ ਦੀਆਂ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ।
ਦੁਪਹਿਰ ਦੇ 12 ਵਜੇ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਲੈਥਬ੍ਰਿਜ ਪਬਲਿਕ ਲਾਇਬ੍ਰੇਰੀ ਵਿੱਚ ਬੈਠੇ ਦੇਖਿਆ। ਉੱਥੇ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਬੱਚਿਆਂ ਦੀਆਂ ਤਸਵੀਰਾਂ ਦੇਖ ਰਿਹਾ ਸੀ। ਦੱਸ ਦੇਈਏ ਕਿ ਮਾਰਟਿਨੈਕ ‘ਤੇ ਕਿਸੇ ਵੀ ਅਜਿਹੀ ਜਗ੍ਹਾ ਜਾਣ ‘ਤੇ ਪਾਬੰਦੀ ਹੈ ਜਿੱਥੇ ਬੱਚੇ ਹੋਣ, ਅਤੇ ਉਸ ਨੂੰ ਸੋਸ਼ਲ ਮੀਡੀਆ ਜਾਂ ਇੰਟਰਨੈਟ ਵਰਤਣ ਦੀ ਵੀ ਇਜਾਜ਼ਤ ਨਹੀਂ ਸੀ। ਉਸ ਦੇ ਪੁਰਾਣੇ ਰਿਕਾਰਡ ਨੂੰ ਦੇਖਦੇ ਹੋਏ ਉਸ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਸੀ। ਮਾਰਟਿਨੈਕ ‘ਤੇ ਹੁਣ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਚਾਰ ਨਵੇਂ ਦੋਸ਼ ਲਗਾਏ ਗਏ ਹਨ। ਉਹ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ 7 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
2021 ਅਤੇ 2022 ਵਿੱਚ ਉਸ ਨੂੰ ਦੋ ਛੋਟੀਆਂ ਬੱਚੀਆਂ ਨਾਲ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਅਜਿਹੇ ਅਪਰਾਧੀਆਂ ਦੀ ਸਖ਼ਤ ਨਿਗਰਾਨੀ ਜਨਤਕ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਮਾਸੂਮ ਬੱਚਿਆਂ ਨੂੰ ਅਜਿਹੇ ਖ਼ਤਰਿਆਂ ਤੋਂ ਬਚਾਇਆ ਜਾ ਸਕੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1.2 ° C
1.2 °
1.2 °
90 %
1.2kmh
100 %
Tue
5 °
Wed
3 °
Thu
-3 °
Fri
-1 °
Sat
-1 °

Latest News