-0.3 C
Calgary
Sunday, October 25, 2026

ਕੀ ਦਿਲਜੀਤ ਦੁਸਾਂਝ ਹੁਣ ਭਾਰਤੀ ਨਾਗਰਿਕ ਨਹੀਂ ਰਹੇ?

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ, ਜੋ ਅੱਜਕੱਲ੍ਹ ਆਪਣੇ ਵਰਲਡ ਟੂਰ ਰਾਹੀਂ ਦੁਨੀਆ ਭਰ ਵਿੱਚ ਧੂਮ ਮਚਾ ਰਹੇ ਹਨ, ਆਪਣੀ ਨਾਗਰਿਕਤਾ ਨੂੰ ਲੈ ਕੇ ਚਰਚਾ ਵਿੱਚ ਹਨ। ਹਾਲੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿਲਜੀਤ ਹੁਣ ਭਾਰਤ ਦੇ ਨਾਗਰਿਕ ਨਹੀਂ ਰਹੇ ਅਤੇ ਉਹ ਵਿਦੇਸ਼ੀ ਪਾਸਪੋਰਟ ਦੀ ਵਰਤੋਂ ਕਰ ਰਹੇ ਹਨ। ਰਿਪੋਰਟਾਂ ਅਨੁਸਾਰ ਦਿਲਜੀਤ ਦੁਸਾਂਝ ਨੇ ਸਾਲ 2022 ਵਿੱਚ ਅਮਰੀਕੀ (US) ਨਾਗਰਿਕਤਾ ਹਾਸਲ ਕਰ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਸਤੰਬਰ 2022 ਤੋਂ ਉਹ ਅਮਰੀਕੀ ਪਾਸਪੋਰਟ ‘ਤੇ ਯਾਤਰਾ ਕਰ ਰਹੇ ਹਨ ਅਤੇ ਜਦੋਂ ਵੀ ਉਹ ਭਾਰਤ ਆਉਂਦੇ ਹਨ, ਤਾਂ ਈ-ਵੀਜ਼ਾ (e-Visa) ਦੀ ਵਰਤੋਂ ਕਰਦੇ ਹਨ।

ਰਿਪੋਰਟ ਮੁਤਾਬਕ ਉਨ੍ਹਾਂ ਦਾ ਆਖਰੀ ਭਾਰਤੀ ਪਾਸਪੋਰਟ 2018 ਵਿੱਚ ਮੁੰਬਈ ਤੋਂ ਜਾਰੀ ਹੋਇਆ ਸੀ। ਉਨ੍ਹਾਂ ਦੀ ਪਤਨੀ ਸੰਦੀਪ ਕੌਰ ਵੀ ਅਮਰੀਕੀ ਨਾਗਰਿਕ ਹੈ। ਅਮਰੀਕੀ ਨਾਗਰਿਕਤਾ ਲੈਂਦੇ ਸਮੇਂ ਦਿਲਜੀਤ ਨੇ ਕੈਲੀਫੋਰਨੀਆ ਸਥਿਤ ਆਪਣੇ ਬੰਗਲੇ ਦਾ ਪਤਾ ਦਿੱਤਾ ਸੀ। ਹਾਲਾਂਕਿ, ਦਿਲਜੀਤ ਦੁਸਾਂਝ ਵੱਲੋਂ ਅਜੇ ਤੱਕ ਇਹਨਾਂ ਖ਼ਬਰਾਂ ‘ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਸਿਆਸਤ ‘ਚ ਆਉਣ ਬਾਰੇ ਕੀ ਹੈ ਰਾਏ?

ਪਿਛਲੇ ਦਿਨੀਂ ਚਰਚਾ ਸੀ ਕਿ ਦਿਲਜੀਤ ਰਾਜਨੀਤੀ ਵਿੱਚ ਕਦਮ ਰੱਖ ਸਕਦੇ ਹਨ, ਪਰ ਗਾਇਕ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ।

ਆਉਣ ਵਾਲੀਆਂ ਫ਼ਿਲਮਾਂ

ਦਿਲਜੀਤ ਦੁਸਾਂਝ ਜਲਦੀ ਹੀ ਸ਼ਰਵਰੀ ਵਾਘ ਅਤੇ ਵੇਦਾਂਗ ਰੈਨਾ ਨਾਲ ਫ਼ਿਲਮ ‘ਮੈਂ ਵਾਪਸ ਆਊਂਗਾ’ ਵਿੱਚ ਨਜ਼ਰ ਆਉਣਗੇ। ਇਮਤਿਆਜ਼ ਅਲੀ ਦੀ ਇਹ ਫ਼ਿਲਮ 12 ਜੂਨ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
-0.3 ° C
-0.3 °
-0.3 °
84 %
4.3kmh
99 %
Sun
1 °
Mon
4 °
Tue
5 °
Wed
3 °
Thu
-3 °

Latest News