1 C
Calgary
Sunday, October 25, 2026

ਕੰਜ਼ਰਵੇਟਿਵ ਪਾਰਟੀ ਨੇ ਫੈਡਰਲ ਕਾਰਬਨ ਟੈਕਸ ਦਾ ਕੀਤਾ ਵਿਰੋਧ, ਪਾਈਪਲਾਈਨ ਦਾ ਕੀਤਾ ਸਮਰਥਨ

ਕੈਲਗਰੀ, 15 ਮਈ (ਦੇਸ ਪੰਜਾਬ ਟਾਈਮਜ਼):
ਪੀਅਰੇ ਪੌਲੀਏਵਰ, ਜੋ ਕਿ ਕੈਨੇਡਾ ਵਿੱਚ ਵਿਰੋਧੀ ਧਿਰ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਹਨ, ਨੇ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਅਤੇ ਐਲਬਰਟਾ ਸਰਕਾਰ ਵਿਚਕਾਰ ਹੋਏ ਹਾਲੀਆ ਕਾਰਬਨ ਟੈਕਸ ਸਮਝੌਤੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਕਾਰਬਨ ਟੈਕਸ ਤੋਂ ਬਿਨਾਂ ਪਾਈਪਲਾਈਨ ਚਾਹੁੰਦੀ ਹੈ, ਨਾ ਕਿ ਪਾਈਪਲਾਈਨ ਤੋਂ ਬਿਨਾਂ ਕਾਰਬਨ ਟੈਕਸ। ਪੌਲੀਏਵਰ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਫੈਡਰਲ ਨੀਤੀਆਂ ਕਾਰਨ ਸੂਬੇ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੌਲੀਏਵਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਜਸਟਿਨ ਟਰੂਡੋ ਦੀਆਂ ਵਿਕਾਸ ਵਿਰੋਧੀ ਨੀਤੀਆਂ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿੱਚ ਟੈਂਕਰ ਪਾਬੰਦੀ ਬਿੱਲ C-48 ਅਤੇ ਪ੍ਰੋਜੈਕਟ ਰੋਕੂ ਕਾਨੂੰਨ C-69 ਸ਼ਾਮਲ ਹਨ। ਉਨ੍ਹਾਂ ਮੁਤਾਬਕ ਉਦਯੋਗਿਕ ਕਾਰਬਨ ਟੈਕਸ ਨਾਲ ਦੇਸ਼ ਵਿੱਚ ਖਰਚੇ ਵਧਣਗੇ ਅਤੇ ਰੁਜ਼ਗਾਰ ਦੇ ਮੌਕੇ ਬਾਹਰ ਜਾਣਗੇ। ਆਪਣੀ ਰਣਨੀਤੀ ਸਾਂਝੀ ਕਰਦਿਆਂ ਕੰਜ਼ਰਵੇਟਿਵ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਦਯੋਗਿਕ ਕਾਰਬਨ ਟੈਕਸ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਲਬਰਟਾ ਦੀ ਪਾਈਪਲਾਈਨ ਯੋਜਨਾ ਨੂੰ ਮਨਜ਼ੂਰੀ 100 ਦਿਨਾਂ ਦੇ ਅੰਦਰ ਦਿੱਤੀ ਜਾਵੇਗੀ। ਉਨ੍ਹਾਂ ਸਾਲ 2026 ਦੇ ਅੰਤ ਤੱਕ ਪ੍ਰਸ਼ਾਂਤ ਮਹਾਂਸਾਗਰ ਤੱਕ ਨਵੀਂ ਪਾਈਪਲਾਈਨ ਦਾ ਨਿਰਮਾਣ ਸ਼ੁਰੂ ਕਰਨ ਅਤੇ ਬੇਲੋੜੇ ਨਿਯਮਾਂ ਨੂੰ ਹਟਾ ਕੇ ਤੇਲ ਉਤਪਾਦਨ ਵਿੱਚ 2.5 ਮਿਲੀਅਨ ਬੈਰਲ ਪ੍ਰਤੀ ਦਿਨ ਦਾ ਵਾਧਾ ਕਰਨ ਦਾ ਵਾਅਦਾ ਵੀ ਕੀਤਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News