1 C
Calgary
Sunday, October 25, 2026

ਅਲਬਰਟਾ ਦੇ ਲੋਕਾਂ ਵਿੱਚ ਜੀਵਨ ਸੰਤੁਸ਼ਟੀ ਦੀ ਕਮੀ : ਸਟੈਟਿਸਟਿਕਸ ਕੈਨੇਡਾ

ਕੈਲਗਰੀ, 20 ਮਈ (ਦੇਸ ਪੰਜਾਬ ਟਾਈਮਜ਼): ਸਟੈਟਿਸਟਿਕਸ ਕੈਨੇਡਾ ਦੇ ਇੱਕ ਨਵੇਂ ਸਰਵੇਖਣ ਤੋਂ ਸੰਕੇਤ ਮਿਲਦਾ ਹੈ ਕਿ ਬਹੁਤ ਘੱਟ ਅਲਬਰਟਾ ਨਿਵਾਸੀ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋ ਰਿਹਾ ਹੈ। ਇਸ ਰਿਪੋਰਟ ਦੇ ਅਨੁਸਾਰ, ਸਿਰਫ 38 ਫੀਸਦੀ ਲੋਕਾਂ ਨੇ ਆਪਣੇ ਜੀਵਨ ਉੱਤੇ ਉੱਚ ਪੱਧਰ ਦੀ ਸੰਤੁਸ਼ਟੀ ਜ਼ਾਹਰ ਕੀਤੀ ਹੈ। ਦੇਸ਼ ਵਿੱਚ ਸਭ ਤੋਂ ਵੱਧ ਸੰਤੁਸ਼ਟੀ ਦਰ ਕਿਊਬੈਕ ਸੂਬੇ ਵਿੱਚ ਦਰਜ ਕੀਤੀ ਗਈ ਹੈ, ਜੋ ਲਗਭਗ 60 ਫੀਸਦੀ ਦੇ ਕਰੀਬ ਹੈ। ਇਸ ਤਿਮਾਹੀ ਸਰਵੇਖਣ ਵਿੱਚ ਕੈਨੇਡੀਅਨਾਂ ਨੂੰ ਉਹਨਾਂ ਦੀ ਸਮੁੱਚੀ ਜੀਵਨ ਸੰਤੁਸ਼ਟੀ ਨੂੰ ਜ਼ੀਰੋ ਤੋਂ ਦਸ ਦੇ ਪੈਮਾਨੇ ਉੱਤੇ ਰੇਟ ਕਰਨ ਲਈ ਕਿਹਾ ਗਿਆ ਸੀ। ਕੈਲਗਰੀ ਦੇ ਰਹਿਣ ਵਾਲੇ ਨਾਗਰਿਕਾਂ ਦਾ ਕਹਿਣਾ ਹੈ ਕਿ ਕਿਰਾਇਆ, ਭੋਜਨ ਅਤੇ ਹਰ ਲੋੜੀਂਦੀ ਚੀਜ਼ ਦੀ ਕੀਮਤ ਲਗਾਤਾਰ ਵਧ ਰਹੀ ਹੈ। ਆਰਥਿਕ ਬੋਝ ਤੋਂ ਇਲਾਵਾ ਸੁਰੱਖਿਆ ਅਤੇ ਸਿਹਤ ਪ੍ਰਣਾਲੀ ਦੀਆਂ ਚੁਣੌਤੀਆਂ ਵੀ ਇਸ ਨਿਰਾਸ਼ਾ ਦਾ ਵੱਡਾ ਕਾਰਨ ਹਨ। ਕੈਲਗਰੀ ਦੇ ਡਾਊਨਟਾਊਨ ਵਿੱਚ ਰਹਿਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਉਹ ਹੁਣ ਖੁਦ ਨੂੰ ਪਹਿਲਾਂ ਵਾਂਗ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੰਮ ਕਰਨ ਵਾਲੀ ਨੌਜਵਾਨ ਆਬਾਦੀ ਵਿੱਚ ਸੰਤੁਸ਼ਟੀ ਦਾ ਪੱਧਰ ਸਭ ਤੋਂ ਘੱਟ ਹੈ, ਜਦੋਂ ਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਵਧੇਰੇ ਸੰਤੁਸ਼ਟ ਹਨ। ਸਿਹਤ ਪ੍ਰਣਾਲੀ ਵਿੱਚ ਲੰਬਾ ਇੰਤਜ਼ਾਰ ਅਤੇ ਰਾਜਨੀਤਿਕ ਤਣਾਅ ਵੀ ਜੀਵਨ ਪੱਧਰ ਨੂੰ ਪ੍ਰਭਾਵਿਤ ਕਰ ਰਹੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News