1 C
Calgary
Sunday, October 25, 2026

ਕੈਨੇਡਾ 2030 ਤੱਕ ਆਪਣੀ ਜੀਡੀਪੀ ਦਾ 4 ਫੀਸਦੀ ਰੱਖਿਆ ‘ਤੇ ਕਰੇਗਾ ਖਰਚ

ਕੈਲਗਰੀ, 27 ਮਈ (ਦੇਸ ਪੰਜਾਬ ਟਾਈਮਜ਼): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਰਾਇਲ ਕੈਨੇਡੀਅਨ ਏਅਰ ਫੋਰਸ ਲਈ ਨਿਗਰਾਨੀ ਜਹਾਜ਼ਾਂ ਦਾ ਬੇੜਾ ਖਰੀਦਣ ਵਾਸਤੇ ਸਾਬ ਕੰਪਨੀ ਨਾਲ ਸਮਝੌਤਾ ਕਰ ਰਹੀ ਹੈ। ਫੈਡਰਲ ਸਰਕਾਰ ਕੈਨੇਡਾ ਦੀ ਸੁਰੱਖਿਆ ਲਈ 6 ਰਾਡਾਰ ਜਹਾਜ਼ ਖਰੀਦਣ ਜਾ ਰਹੀ ਹੈ। ਸਾਬ ਇਹ ਜਹਾਜ਼ ਬੰਬਾਰਡੀਅਰ ਨਾਲ ਮਿਲ ਕੇ ਤਿਆਰ ਕਰਦੀ ਹੈ ਜੋ ਗਲੋਬਲ 6500 ਬਿਜ਼ਨਸ ਜੈੱਟ ‘ਤੇ ਆਧਾਰਿਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਸੈਨਾ ਨੂੰ ਨਵੇਂ ਖਤਰਿਆਂ ਜਿਵੇਂ ਕਿ ਹਾਈਪਰਸੋਨਿਕ ਮਿਜ਼ਾਈਲਾਂ ਦੀ ਨਿਗਰਾਨੀ ਲਈ ਇਨ੍ਹਾਂ ਜੈੱਟਾਂ ਦੀ ਲੋੜ ਹੈ। ਇਹ ਜਹਾਜ਼ 650 ਕਿਲੋਮੀਟਰ ਦੂਰ ਤੱਕ ਦੀਆਂ ਵਸਤੂਆਂ ਅਤੇ ਸਿਗਨਲਾਂ ਨੂੰ ਟਰੈਕ ਕਰ ਸਕਦੇ ਹਨ ਅਤੇ ਇਹ ਜਾਣਕਾਰੀ ਕੈਨੇਡੀਅਨ ਫੋਰਸਿਜ਼ ਨਾਲ ਸਾਂਝੀ ਕਰਨਗੇ। ਓਟਵਾ ਵਿੱਚ ਕੈਨਸੈਕ ਰੱਖਿਆ ਐਕਸਪੋ ਦੌਰਾਨ ਭਾਸ਼ਣ ਦਿੰਦਿਆਂ ਕਾਰਨੀ ਨੇ ਕਿਹਾ ਕਿ ਇਸ ਸਿਸਟਮ ਵਿੱਚ 20 ਫੀਸਦੀ ਅਮਰੀਕੀ ਸਮੱਗਰੀ ਸ਼ਾਮਲ ਹੈ। ਕਾਰਨੀ ਇਸ ਸਾਲਾਨਾ ਹਥਿਆਰ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਅਮਰੀਕੀ ਕੰਪਨੀਆਂ ਬੋਇੰਗ ਅਤੇ ਐਲ 3 ਹੈਰਿਸ ਵੀ ਅਜਿਹੇ ਹੀ ਰਾਡਾਰ ਜਹਾਜ਼ ਬਣਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੈਡਰਲ ਸਰਕਾਰ ਹੁਣ 2030 ਤੱਕ ਰੱਖਿਆ ‘ਤੇ ਜੀਡੀਪੀ ਦਾ 4 ਫੀਸਦੀ ਖਰਚ ਕਰਨ ਦਾ ਇਰਾਦਾ ਰੱਖਦੀ ਹੈ। ਇਹ ਯੋਜਨਾ ਕੈਨੇਡਾ ਨੂੰ 2035 ਦੇ ਨਾਟੋ ਦੇ 5 ਫੀਸਦੀ ਟੀਚੇ ਤੋਂ ਅੱਗੇ ਰੱਖੇਗੀ ਕਿਉਂਕਿ ਕੈਨੇਡਾ ਨੇ 2025 ਵਿੱਚ ਪਹਿਲੀ ਵਾਰ 2 ਫੀਸਦੀ ਦਾ ਟੀਚਾ ਪੂਰਾ ਕੀਤਾ ਸੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News