ਅੰਮ੍ਰਿਤਸਰ, 30 ਮਈ (ਦੇਸ ਪੰਜਾਬ ਟਾਇਮਜ਼): ਅੰਮ੍ਰਿਤਸਰ : ਮੈਲਬੋਰਨ ਦੇ ਰਹਿਣ ਵਾਲੇ 66 ਸਾਲਾ ਆਸਟ੍ਰੇਲੀਆਈ ਨਾਗਰਿਕ ਅਤੇ ਹਾਈ ਸਕੂਲ ਅਧਿਆਪਕ ਸੁਨੀਲ ਸ਼ਰਮਾ ਪੰਜਾਬ ਵਿੱਚ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਨੀਲ ਸ਼ਰਮਾ ਨਾਲ ਆਖਰੀ ਵਾਰ 22 ਮਈ ਨੂੰ ਸੰਪਰਕ ਹੋਇਆ ਸੀ। ਸੁਸ਼ੀਲ ਸ਼ਰਮਾ ਨੂੰ ਮੋਹਾਲੀ ਅਤੇ ਅੰਮ੍ਰਿਤਸਰ ਜਾਂਦੇ ਸਮੇਂ ਉਨ੍ਹਾਂ ਦੀ ਕਾਰ ਸਮੇਤ ਲਾਪਤਾ ਹੋਏ ਅਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਸ਼ੀਲ ਕੁਮਾਰ ਆਪਣੀ ਅੰਮ੍ਰਿਤਸਰ ਸਥਿਤ ਜਾਇਦਾਦ ਨੂੰ ਵੇਚਣ ਲਈ ਭਾਰਤ ਆਇਆ ਸੀ। ਪੁਲਿਸ ਵੱਲੋਂ ਸੁਸ਼ੀਲ ਕੁਮਾਰ ਦੇ ਲਾਪਤਾ ਭਰਾ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਅਤੇ ਪੁਲਿਸ ਨੂੰ ਸੁਸ਼ੀਲ ਕੁਮਾਰ ਦੇ ਭਰਾ ’ਤੇ ਹੀ ਸ਼ੱਕ ਹੈ। ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਸ਼ੁੱਕਰਵਾਰ ਨੂੰ ਆਖਰੀ ਵਾਰ ਉਸੇ ਜਾਇਦਾਦ ‘ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਵੀ ਸੰਪਰਕ ਨਹੀਂ ਹੋ ਪਾ ਰਿਹਾ ਹੈ। ਪੁਲਿਸ ਇੱਕ ਸੰਭਾਵਿਤ ਖਰੀਦਦਾਰ ਤੋਂ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ, ਜਿਸ ਨੇ ਕਥਿਤ ਤੌਰ ‘ਤੇ ਉਸੇ ਸਮੇਂ ਦੇ ਆਸ-ਪਾਸ ਜਾਇਦਾਦ ਦਾ ਦੌਰਾ ਕੀਤਾ ਸੀ।





