1 C
Calgary
Sunday, October 25, 2026

ਡਾਕ ਕਾਮਿਆਂ ਦੇ ਨਵੇਂ ਸਮਝੌਤੇ ‘ਤੇ ਫੈਸਲਾ ਅੱਜ, ਵੋਟਿੰਗ ਦੇ ਨਤੀਜੇ ਜਾਰੀ ਹੋਣ ਦੀ ਉਮੀਦ

ਕੈਲਗਰੀ, 1 ਜੂਨ (ਦੇਸ ਪੰਜਾਬ ਟਾਈਮਜ਼): ਡਾਕ ਕਾਮਿਆਂ ਦੀ ਦੋ ਸਾਲ ਤੋਂ ਚੱਲ ਰਹੀ ਕਿਰਤ ਹੜਤਾਲ ਦਾ ਅੱਜ ਨਵਾਂ ਮੋੜ ਆਉਣ ਵਾਲਾ ਹੈ। ਯੂਨੀਅਨ ਵੱਲੋਂ ਅੱਜ ਵੋਟਿੰਗ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਉਮੀਦ ਹੈ ਜਿਸ ਨਾਲ ਪਤਾ ਲੱਗੇਗਾ ਕਿ ਕੀ ਕਾਮਿਆਂ ਦਾ ਨਵਾਂ ਸਮਝੌਤਾ ਸਿਰੇ ਚੜ੍ਹਿਆ ਹੈ ਜਾਂ ਨਹੀਂ। ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਦੇ ਲਗਭਗ 55000 ਮੈਂਬਰਾਂ ਨੇ 20 ਅਪ੍ਰੈਲ ਤੋਂ ਪੰਜ ਸਾਲਾ ਕੰਟਰੈਕਟ ‘ਤੇ ਵੋਟਿੰਗ ਸ਼ੁਰੂ ਕੀਤੀ ਸੀ। ਇਸ ਪ੍ਰਸਤਾਵਿਤ ਸਮਝੌਤੇ ਵਿੱਚ ਪਹਿਲੇ ਦੋ ਸਾਲਾਂ ਵਿੱਚ ਕ੍ਰਮਵਾਰ 6.5 ਪ੍ਰਤੀਸ਼ਤ ਅਤੇ 3 ਪ੍ਰਤੀਸ਼ਤ ਦੇ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਤਨਖਾਹਾਂ ਅਤੇ ਢਾਂਚਾਗਤ ਤਬਦੀਲੀਆਂ ਨੂੰ ਲੈ ਕੇ ਕੈਨੇਡਾ ਪੋਸਟ ਅਤੇ ਯੂਨੀਅਨ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਰੈਟੀਫਿਕੇਸ਼ਨ ਵੋਟ ਦੌਰਾਨ ਦੋਵਾਂ ਧਿਰਾਂ ਨੇ ਕਿਸੇ ਵੀ ਤਰ੍ਹਾਂ ਦੀ ਹੜਤਾਲ ਨਾ ਕਰਨ ‘ਤੇ ਸਹਿਮਤੀ ਜਤਾਈ ਸੀ। ਯੂਨੀਅਨ ਬੋਰਡ ਦੇ ਲਗਭਗ 60 ਪ੍ਰਤੀਸ਼ਤ ਮੈਂਬਰਾਂ ਨੇ ਸਮਝੌਤੇ ਦਾ ਸਮਰਥਨ ਕੀਤਾ ਹੈ ਅਤੇ ਇਸ ਨੂੰ ਨੌਕਰੀ ਦੀ ਸੁਰੱਖਿਆ ਯਕੀਨੀ ਬਣਾਉਣ ਵਾਲਾ ਦੱਸਿਆ ਹੈ। ਪਰ ਯੂਨੀਅਨ ਦੇ ਪ੍ਰਧਾਨ ਨੇ ਮੈਂਬਰਾਂ ਨੂੰ ਇਸ ਪ੍ਰਸਤਾਵ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਕੈਨੇਡਾ ਪੋਸਟ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਸਾਲ ਦੀ ਪਹਿਲੀ ਤਿਮਾਹੀ ਵਿੱਚ ਉਸ ਨੂੰ 205 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਵਿਭਾਗ ਆਪਣੇ ਚੱਲ ਰਹੇ ਸੰਘਰਸ਼ਾਂ ਨਾਲ ਨਜਿੱਠਣ ਲਈ ਸੁਧਾਰਾਂ ਵੱਲ ਵਧ ਰਿਹਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News