1 C
Calgary
Sunday, October 25, 2026

ਫੂਡ ਬੈਂਕਸ ਕੈਨੇਡਾ ਦੀ ਰਿਪੋਰਟ ਵਿੱਚ ਬੀ.ਸੀ. ਨੂੰ ਮਿਲਿਆ ਡੀ ਮਾਈਨਸ ਗ੍ਰੇਡ

ਫੂਡ ਬੈਂਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਪਾਵਰਟੀ ਰਿਪੋਰਟ ਕਾਰਡ ਵਿੱਚ ਬ੍ਰਿਟਿਸ਼ ਕੋਲੰਬੀਆ ਨੂੰ ਡੀ ਮਾਈਨਸ ਗ੍ਰੇਡ ਦਿੱਤਾ ਗਿਆ ਹੈ। ਸੋਮਵਾਰ ਨੂੰ ਜਾਰੀ ਹੋਈ ਇਸ ਸਾਲਾਨਾ ਰਿਪੋਰਟ ਵਿੱਚ ਕੈਨੇਡਾ ਨੂੰ ਸਮੁੱਚੇ ਤੌਰ ਤੇ ਡੀ ਪਲੱਸ ਗ੍ਰੇਡ ਮਿਲਿਆ ਹੈ। ਰਿਪੋਰਟ ਮੁਤਾਬਕ ਸਰਕਾਰੀ ਸਹਾਇਤਾ ਪ੍ਰਤੀ ਲੋਕਾਂ ਦੀ ਨਿਰਾਸ਼ਾ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਇਸ ਖਰਾਬ ਪ੍ਰਦਰਸ਼ਨ ਦਾ ਮੁੱਖ ਕਾਰਨ ਹਨ। ਬੀਸੀ ਦਾ ਗ੍ਰੇਡ ਰਾਸ਼ਟਰੀ ਔਸਤ ਤੋਂ ਵੀ ਹੇਠਾਂ ਰਿਹਾ ਹੈ ਜੋ ਕਿ ਰਿਹਾਇਸ਼, ਆਮਦਨ ਅਤੇ ਸਿਹਤ ਸਹੂਲਤਾਂ ਵਿੱਚ ਆ ਰਹੀਆਂ ਘਾਟਾਂ ਨੂੰ ਦਰਸਾਉਂਦਾ ਹੈ।
ਰਿਪੋਰਟ ਵਿੱਚ ਬੀਸੀ ਦੇ ਖਰਾਬ ਪ੍ਰਦਰਸ਼ਨ ਦੇ ਕਈ ਕਾਰਨ ਦੱਸੇ ਗਏ ਹਨ। ਰਿਹਾਇਸ਼ ਦੇ ਮਾਮਲੇ ਵਿੱਚ ਬੀਸੀ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਸੂਬੇ ਦੇ 49 ਫੀਸਦੀ ਲੋਕ ਆਪਣੀ ਆਮਦਨ ਦਾ 30 ਫੀਸਦੀ ਜਾਂ ਇਸਤੋਂ ਵੱਧ ਹਿੱਸਾ ਸਿਰਫ ਰਿਹਾਇਸ਼ ਉੱਤੇ ਖਰਚ ਕਰਦੇ ਹਨ ਜੋ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ। ਇਸੇ ਕਾਰਨ ਬੀਸੀ ਨੂੰ ਰਿਹਾਇਸ਼ ਸ਼੍ਰੇਣੀ ਵਿੱਚ ਫੇਲ੍ਹ ਗ੍ਰੇਡ ਮਿਲਿਆ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਹ ਅੰਕੜਾ 42 ਫੀਸਦੀ ਦੇ ਕਰੀਬ ਹੈ। ਬੀਸੀ ਦੇ ਲੋਕ ਰਿਹਾਇਸ਼ ਤੋਂ ਇਲਾਵਾ ਹੋਰ ਜ਼ਰੂਰੀ ਖਰਚਿਆਂ ਉੱਤੇ ਵੀ ਆਪਣੀ ਆਮਦਨ ਦਾ ਲਗਭਗ 55 ਫੀਸਦੀ ਖਰਚ ਕਰਦੇ ਹਨ। ਸਿਹਤ ਸਹੂਲਤਾਂ ਤੱਕ ਪਹੁੰਚ ਦੇ ਮਾਮਲੇ ਵਿੱਚ ਵੀ ਬੀਸੀ ਨੂੰ ਫੇਲ੍ਹ ਗ੍ਰੇਡ ਮਿਲਿਆ ਹੈ ਕਿਉਂਕਿ 24 ਫੀਸਦੀ ਲੋਕਾਂ ਨੂੰ ਡਾਕਟਰੀ ਸਹਾਇਤਾ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਲਗਭਗ 42 ਫੀਸਦੀ ਬੀਸੀ ਵਾਸੀਆਂ ਦਾ ਮੰਨਣਾ ਹੈ ਕਿ ਉਹਨਾਂ ਦੀ ਆਰਥਿਕ ਹਾਲਤ ਪਿਛਲੇ ਸਾਲ ਨਾਲੋਂ ਖਰਾਬ ਹੋਈ ਹੈ। ਸਰਕਾਰੀ ਸਹਾਇਤਾ ਦੀ ਗੱਲ ਕਰੀਏ ਤਾਂ 68 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਮਿਲਣ ਵਾਲੀ ਸਹਾਇਤਾ ਨਾਕਾਫੀ ਹੈ ਅਤੇ ਇਸ ਸ਼੍ਰੇਣੀ ਵਿੱਚ ਵੀ ਸੂਬੇ ਨੂੰ ਫੇਲ੍ਹ ਗ੍ਰੇਡ ਦਾ ਸਾਹਮਣਾ ਕਰਨਾ ਪਿਆ ਹੈ। ਗਰੀਬੀ ਦਰ ਦੇ ਮਾਮਲੇ ਵਿੱਚ ਬੀਸੀ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਸਾਲ 2024 ਦੇ ਅੰਕੜਿਆਂ ਮੁਤਾਬਕ ਬੀਸੀ ਦੀ ਗਰੀਬੀ ਦਰ 13 ਫੀਸਦੀ ਸੀ ਜੋ ਕਿ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਜ਼ਿਆਦਾ ਹੈ। ਕੈਨੇਡਾ ਭਰ ਵਿੱਚ ਲਗਭਗ 24 ਫੀਸਦੀ ਲੋਕ ਅਜਿਹੇ ਪਰਿਵਾਰਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਭੋਜਨ ਦੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News