-0.3 C
Calgary
Sunday, October 25, 2026

ਅੱਤ ਦੀ ਗਰਮੀ ਮਗਰੋਂ ਝੱਖੜ ਤੇ ਮੀਂਹ ਨੇ ਬਦਲਿਆ ਪੰਜਾਬ ਦਾ ਮੌਸਮ

ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਤੋਂ ਇਲਾਵਾ ਪਸ਼ੂ ਪੰਛੀਆਂ ਤੇ ਜਾਨਵਰ ਨੂੰ ਬੇਹਾਲ ਕੀਤਾ ਹੋਇਆ ਸੀ ਉਥੇ ਵੀਰਵਾਰ ਨੂੰ ਦੇਰ ਸ਼ਾਮ ਤੇਜ਼ ਹਨ੍ਹੇਰੀ, ਝੱਖੜ ਅਤੇ ਮੋਹਲੇਧਾਰ ਬਾਰਸ਼ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤੇਜ਼ ਝੱਖੜ ਕਾਰਨ ਕਲਾਨੌਰ ਦੇ ਪੁਲਿਸ ਨਾਕੇ ’ਤੇ ਲੱਗਿਆ ਟੈਂਟ ਉੱਡਣ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਦਰਖਤ ਵੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਤਿਲਕ ਰਾਜ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਬਿੱਟੂ ਸੁੰਦਰਪੁਰੀਆ, ਕੁਲਵੰਤ ਰਾਏ ਆਦਿ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਲੱਗ ਰਹੀਆਂ ਕੜਾਕੇ ਦੀਆਂ ਧੁੱਪਾਂ ਕਾਰਨ ਵਧੇ ਤਾਪਮਾਨ ਕਾਰਨ ਪੈ ਰਹੀ ਗਰਮੀ ਕਾਰਨ ਲੋਕ ਆਪਣੇ ਘਰਾਂ ਵਿਚ ਏਸੀ, ਕੂਲਰਾਂ ਅਤੇ ਪੱਖਿਆਂ ਦਾ ਸਹਾਰਾ ਲੈ ਕੇ ਗਰਮੀ ਤੋਂ ਰਾਹਤ ਪਾ ਰਹੇ ਸਨ। ਉਹਨਾਂ ਦੱਸਿਆ ਕਿ ਅੱਜ ਵੀਰਵਾਰ ਦੇ ਸ਼ਾਮ ਨੂੰ ਅਸਮਾਨ ਛਾਏ ਕਾਲੇ ਬੱਦਲਾਂ ਤੋਂ ਤੇਜ਼ ਹਨੇਰੀ ਝੱਖੜ ਅਤੇ ਮੋਹਲੇਧਾਰ ਬਾਰਸ਼ ਪੈਣ ਕਾਰਨ ਮੌਸਮ ਵਿਚ ਠੰਢਕ ਆਉਣ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ।ਉਹਨਾਂ ਦੱਸਿਆ ਕਿ ਤੇਜ਼ ਹਨ੍ਹੇਰੀ ਝੱਖੜ ਕਾਰਨ ਸੜਕਾਂ ਕਿਨਾਰੇ ਖ਼ਸਤਾ ਹਾਲਤ ਸੁੱਕੇ ਦਰਖਤ ਡਿੱਗਣ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ 354 ਤੇ ਪੁਲਿਸ ਨਾਕੇ ਤੇ ਗਰਮੀ ਤੋਂ ਰਾਹਤ ਪਾਉਣ ਲਈ ਜਵਾਨਾਂ ਦੀ ਲਗਾਇਆ ਟੈਂਟ ਵੀ ਤੇਜ਼ ਝੱਖੜ ਕਾਰਨ ਉੱਡ ਗਿਆ ਅਤੇ ਨਾਕੇ ਲਈ ਲਗਾਏ ਗਏ ਬੈਰੀਕੇਟ ਵੀ ਡਿੱਗ ਪਏ। ਇਸ ਦੌਰਾਨ ਟੈਂਟ ਉੱਡਣ ਮੌਕੇ ਪੱਖਾ ਅਤੇ ਹੋਰ ਜੋ ਸਮਾਨ ਸਾਂਭਣ ਮੌਕੇ ਪੁਲਿਸ ਜਵਾਨ ’ਤੇ ਟੈਂਟ ਦਾ ਬਾਂਸ ਵੱਜਣ ਤੇ ਮਾਮੂਲੀ ਸੱਟ ਵੀ ਲੱਗ ਗਈ। ਇਸ ਮੌਕੇ ਮਾਮੂਲੀ ਜ਼ਖ਼ਮੀ ਜਵਾਨ ਨੇ ਦੱਸਿਆ ਕਿ ਡਿਊਟੀ ਦੌਰਾਨ ਬਹੁਤ ਤੇਜ਼ ਝੱਖੜ ਚੱਲਣ ਉਪਰੰਤ ਵੇਖਦਿਆ ਵੇਖਦਿਆਂ ਹੀ ਟੈਂਟ ਦੀਆਂ ਰੱਸੀਆਂ ਟੁੱਟਣ ਕਾਰਨ ਟੈਂਟ ਹੇਠਾਂ ਡਿੱਗ ਪਿਆ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
-0.3 ° C
-0.3 °
-0.3 °
84 %
4.3kmh
99 %
Sun
1 °
Mon
4 °
Tue
5 °
Wed
3 °
Thu
-3 °

Latest News