1 C
Calgary
Sunday, October 25, 2026

ਸਿਲਕ ਬ੍ਰਾਂਡ ਲਿਸਟੀਰੀਆ ਮਾਮਲਾ, ਖਪਤਕਾਰਾਂ ਨੂੰ ਮਿਲੇਗਾ 7.5 ਬਿਲੀਅਨ ਡਾਲਰ ਦਾ ਮੁਆਵਜ਼ਾ

ਕੈਲਗਰੀ, 22 ਜੂਨ (ਦੇਸ ਪੰਜਾਬ ਟਾਈਮਜ਼): ਸਾਲ 2024 ਵਿੱਚ ਸਿਲਕ ਬ੍ਰਾਂਡ ਦੇ ਪਲਾਂਟ ਅਧਾਰਤ ਪੀਣ ਵਾਲੇ ਪਦਾਰਥਾਂ ਕਾਰਨ ਫੈਲੇ ਲਿਸਟੀਰੀਆ ਬੈਕਟੀਰੀਆ ਦੇ ਮਾਮਲੇ ਵਿੱਚ ਇੱਕ ਅਹਿਮ ਕਾਨੂੰਨੀ ਸਮਝੌਤਾ ਹੋਇਆ ਹੈ। ਡੈਨੋਨ ਕੈਨੇਡਾ ਖਿਲਾਫ ਦਾਇਰ ਕਲਾਸ ਐਕਸ਼ਨ ਮੁਕੱਦਮੇ ਨੂੰ 7.5 ਬਿਲੀਅਨ ਡਾਲਰ ਵਿੱਚ ਸੁਲਝਾ ਲਿਆ ਗਿਆ ਹੈ। ਜਿਹਨਾਂ ਖਪਤਕਾਰਾਂ ਨੇ ਇਹਨਾਂ ਪ੍ਰਭਾਵਿਤ ਪਦਾਰਥਾਂ ਦਾ ਸੇਵਨ ਕੀਤਾ ਸੀ, ਉਹ ਹੁਣ ਮੁਆਵਜ਼ੇ ਲਈ ਦਾਅਵਾ ਕਰ ਸਕਦੇ ਹਨ। ਦਾਅਵਾ ਪੇਸ਼ ਕਰਨ ਦੀ ਆਖਰੀ ਤਰੀਕ 16 ਅਕਤੂਬਰ 2026 ਮਿੱਥੀ ਗਈ ਹੈ। ਇਸ ਬਿਮਾਰੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਹੋਰ ਹਸਪਤਾਲ ਦਾਖਲ ਹੋਏ ਸਨ। ਪਬਲਿਕ ਹੈਲਥ ਏਜੰਸੀ ਮੁਤਾਬਕ 20 ਲੋਕ ਬਿਮਾਰ ਹੋਏ ਅਤੇ 15 ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਹ ਸਮਝੌਤਾ ਅਪ੍ਰੈਲ ਵਿੱਚ ਕਿਊਬਿਕ ਦੀ ਸੁਪੀਰੀਅਰ ਕੋਰਟ ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਡੈਨੋਨ ਕੈਨੇਡਾ ਨੇ ਕਿਸੇ ਵੀ ਗਲਤੀ ਤੋਂ ਇਨਕਾਰ ਕੀਤਾ ਹੈ, ਪਰ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਸਹਿਮਤੀ ਜਤਾਈ ਹੈ। ਮੁਆਵਜ਼ੇ ਦੀ ਰਕਮ ਬਿਮਾਰੀ ਦੀ ਗੰਭੀਰਤਾ ਅਤੇ ਪੇਸ਼ ਕੀਤੇ ਗਏ ਸਬੂਤਾਂ ਦੇ ਅਧਾਰ ਤੇ ਤੈਅ ਕੀਤੀ ਜਾਵੇਗੀ। ਆਮ ਮਾਮਲਿਆਂ ਵਿੱਚ ਖਪਤਕਾਰਾਂ ਨੂੰ ਸਿਰਫ ਖਰੀਦ ਦਾ ਸਬੂਤ ਜਾਂ ਘੋਸ਼ਣਾ ਪੱਤਰ ਦੇਣਾ ਹੋਵੇਗਾ, ਜਦਕਿ ਗੰਭੀਰ ਮਾਮਲਿਆਂ ਵਿੱਚ ਡਾਕਟਰੀ ਰਿਪੋਰਟਾਂ ਦੀ ਲੋੜ ਪਵੇਗੀ। ਦਾਅਵੇ ਸੈਟਲਮੈਂਟ ਦੀ ਵੈੱਬਸਾਈਟ ਰਾਹੀਂ ਆਨਲਾਈਨ ਜਮ੍ਹਾਂ ਕਰਵਾਏ ਜਾ ਸਕਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News