1 C
Calgary
Sunday, October 25, 2026

ਯੂਰਪ ਵਿੱਚ ਗਰਮੀ ਦਾ ਕਹਿਰ: ਫਰਾਂਸ ਵਿੱਚ ਦੋ ਬੱਚਿਆਂ ਸਣੇ 18 ਮੌਤਾਂ

ਪੈਰਿਸ/ਮੈਡਰਿਡ/ਲੰਡਨ, 22 ਜੂਨ (ਦੇਸ ਪੰਜਾਬ ਟਾਇਮਜ਼): ਯੂਰਪ ਦੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਫਰਾਂਸ ਵਿੱਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਸ਼ਹਿਰਾਂ ਵਿੱਚ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟ ਗਏ ਹਨ।
ਫਰਾਂਸ ਦੇ ਦੱਖਣ-ਪੂਰਬੀ ਸ਼ਹਿਰ ਕਾਰਪੈਂਟਰਾਸ ਵਿੱਚ ਦੋ ਅਤੇ ਚਾਰ ਸਾਲ ਦੇ ਦੋ ਬੱਚੇ ਕਾਰ ਵਿੱਚ ਬੇਹੋਸ਼ ਮਿਲੇ। ਇਸ ਤੋਂ ਇਲਾਵਾ Bordeaux ਖੇਤਰ ਵਿੱਚ 80 ਤੋਂ 95 ਸਾਲ ਉਮਰ ਦੇ ਤਿੰਨ ਬਜ਼ੁਰਗਾਂ ਦੀ ਗਰਮੀ ਕਾਰਨ ਸਿਹਤ ਵਿਗੜਨ ਨਾਲ ਮੌਤ ਹੋ ਗਈ। ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੌਰਾਨ ਡੁੱਬਣ ਕਾਰਨ 13 ਹੋਰ ਲੋਕਾਂ ਦੀ ਵੀ ਜਾਨ ਚਲੀ ਗਈ। ਫਰਾਂਸ ਦੇ Bordeaux ਸ਼ਹਿਰ ਵਿੱਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਨਵਾਂ ਰਿਕਾਰਡ ਹੈ। ਪੋਇਟਿਏਰ ਵਿੱਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 1947 ਦਾ ਰਿਕਾਰਡ ਤੋੜ ਦਿੱਤਾ। ਸਪੇਨ ਦੇ ਸਾਨ ਸੇਬਾਸਤਿਆਨ ਸ਼ਹਿਰ ਵਿੱਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਚਾਰ ਦਿਨਾਂ ਦੀ ਗਰਮੀ ਦੀ ਲਹਿਰ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਜਾ ਸਕਦਾ ਹੈ, ਜਿਸ ਨਾਲ 1957 ਅਤੇ 1976 ਵਿੱਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟ ਸਕਦਾ ਹੈ।
ਇਟਲੀ ਨੇ 12 ਸ਼ਹਿਰਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਟਿਊਰਿਨ ਵਿੱਚ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਨੂੰ ਦੇਖਦਿਆਂ ਵਾਧੂ ਜਨਰੇਟਰ ਲਗਾਏ ਗਏ ਹਨ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ ਹਨ।
ਬੈਲਜੀਅਮ ਵਿੱਚ ਵੀ ਗਰਮੀ ਦਾ ਅਸਰ ਜੰਗਲੀ ਜੀਵਾਂ ‘ਤੇ ਪਿਆ ਹੈ। ਟੈਂਪਲੂਕਸ ਸਥਿਤ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ 150 ਤੋਂ ਵੱਧ ਪੰਛੀਆਂ ਅਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਪੰਛੀ ਆਪਣੇ ਆਲ੍ਹਣਿਆਂ ਤੋਂ ਛਾਲਾਂ ਮਾਰ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਹੀਟਵੇਵ ਅਤੇ ਤੂਫ਼ਾਨਾਂ ਦੀ ਤੀਬਰਤਾ ਵੱਧ ਰਹੀ ਹੈ, ਜਿਸ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੌਸਮੀ ਹਾਲਾਤ ਹੋਰ ਗੰਭੀਰ ਬਣ ਰਹੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News