1 C
Calgary
Sunday, October 25, 2026

ਬੈਸਟ ਬਾਏ ਫਰਨੀਚਰ ਵੱਲੋਂ ਸਟੈਂਪੀਡ ਬਾਰਬੀਕਿਊ ਦਾ ਆਯੋਜਨ

ਕੈਲਗਰੀ, 6 ਜੁਲਾਈ (ਦੇਸ ਪੰਜਾਬ ਟਾਈਮਜ਼): ਬੈਸਟ ਬਾਏ ਫਰਨੀਚਰ ਵੱਲੋਂ ਹਾਲ ਹੀ ਵਿੱਚ ਇੱਕ ਸ਼ਾਨਦਾਰ ਸਟੈਂਪੀਡ ਬਾਰਬੀਕਿਊ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਸਥਾਨਕ ਭਾਈਚਾਰੇ ਨੂੰ ਇੱਕ ਸਾਂਝੇ ਮੰਚ ‘ਤੇ ਇਕੱਠਾ ਕਰਨਾ ਅਤੇ ਸਟੈਂਪੀਡ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਸੀ। ਇਸ ਦੇ ਨਾਲ ਹੀ ਸਿਆਸੀ ਅਤੇ ਸਮਾਜਿਕ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਮੈਂਬਰ ਪਾਰਲੀਮੈਂਟ ਐਮਪੀ ਦਲਵਿੰਦਰ ਅਤੇ ਐਮਪੀ ਅਮਨਪ੍ਰੀਤ ਸਿੰਘ ਗਿੱਲ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਪ੍ਰਬੰਧਕਾਂ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਹਾਜ਼ਰ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਅਹਿਮ ਵਿਚਾਰ ਸਾਂਝੇ ਕੀਤੇ। ਇਸ ਮੌਕੇ ਖਾਸ ਤੌਰ ‘ਤੇ ਪੰਜਾਬੀ ਿੲੰਡੋ ਫੈਸਟ ਗਦਰੀ ਬਾਬਿਆਂ ਦਾ ਮੇਲਾ ਦੀ ਕਮੇਟੀ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ, ਿਜਨ੍ਹਾਂ ‘ਚ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ, ਸੰਤ ਸਿੰਘ ਧਾਲੀਵਾਲ, ਪ੍ਰੀਤਮ ਰਾਏ, ਸਤਨਾਮ ਸਿੰਘ ਸ਼ੇਰਗਿੱਲ, ਪਾਲੀ ਵਿਰਕ, ਪਿੰਦਰ ਬਸਾਤੀ, ਜਰਨੈਲ ਤੱਗੜ, ਸਤਵਿੰਦਰ ਸਿੰਘ, ਕੁਲਜੀਤ ਸਿੰਘ ਮਾਨ ਅਾਿਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News