1 C
Calgary
Sunday, October 25, 2026

ਮੈਰਿਟ ਨੇੜੇ ਓਵਰ ਸਪੀਡਿੰਗ ਕਾਰਨ ਕਮਰਸ਼ੀਅਲ ਟਰੱਕ ਜ਼ਬਤ

ਕੈਲਗਰੀ, 17 ਅਗਸਤ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਮੈਰਿਟ ਨੇੜੇ ਹੋਈ ਘਟਨਾ ਤੋਂ ਬਾਅਦ ਆਪਣੀ ਕੰਪਨੀ ਦੇ ਟਰੈਕਟਰ ਟਰੇਲਰ ਤੋਂ ਹੱਥ ਧੋਣੇ ਪਏ ਹਨ ਅਤੇ ਉਸਨੂੰ 1400 ਡਾਲਰ ਤੋਂ ਵੱਧ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 31 ਜੁਲਾਈ ਨੂੰ ਸਵੇਰੇ 9:40 ਵਜੇ ਹਾਈਵੇ 5 ਅਤੇ ਹਾਈਵੇ 97 ਸੀ ‘ਤੇ ਇੱਕ ਪੁਲਿਸ ਅਧਿਕਾਰੀ ਨੇ ਦੇਖਿਆ ਕਿ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਜ਼ੋਨ ਵਿੱਚ ਇੱਕ ਟਰੱਕ 109 ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਿਹਾ ਸੀ। ਪੁਲਿਸ ਵੱਲੋਂ ਰੋਕਣ ਦੇ ਬਾਵਜੂਦ ਇਹ ਟਰੱਕ ਪੂਰੇ ਨਿਰਮਾਣ ਖੇਤਰ ਨੂੰ ਪਾਰ ਕਰਨ ਤੋਂ ਬਾਅਦ ਹੀ ਰੁਕਿਆ। ਮਸ਼ੀਨੀ ਖਰਾਬੀ ਦਾ ਸ਼ੱਕ ਹੋਣ ‘ਤੇ ਅਧਿਕਾਰੀਆਂ ਨੇ ਟਰੱਕ ਦੀ ਪਹਿਲੇ ਪੱਧਰ ਦੀ ਜਾਂਚ ਸ਼ੁਰੂ ਕੀਤੀ ਜਿਸ ਵਿੱਚ ਟਰੈਕਟਰ ਅਤੇ ਟਰੇਲਰ ਦੋਵੇਂ ਸੁਰੱਖਿਆ ਮਾਪਦੰਡਾਂ ‘ਤੇ ਫੇਲ੍ਹ ਸਾਬਤ ਹੋਏ। ਇਸ ਮਾਮਲੇ ਵਿੱਚ 53 ਸਾਲਾ ਡਰਾਈਵਰ ਨੂੰ ਕਈ ਵੱਖ ਵੱਖ ਜੁਰਮਾਨੇ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਤੇਜ਼ ਰਫ਼ਤਾਰ ਲਈ 368 ਡਾਲਰ ਦਾ ਟਿਕਟ, ਖਰਾਬ ਬ੍ਰੇਕਾਂ ਲਈ 414 ਡਾਲਰ ਦਾ ਜੁਰਮਾਨਾ, ਸਹੀ ਟਾਇਰ ਨਾ ਹੋਣ ਕਾਰਨ 109 ਡਾਲਰ ਅਤੇ ਖਰਾਬ ਬੱਤੀਆਂ ਲਈ 109 ਡਾਲਰ ਦਾ ਜੁਰਮਾਨਾ ਸ਼ਾਮਲ ਹੈ। ਇਸ ਤੋਂ ਇਲਾਵਾ ਯਾਤਰਾ ਨਿਰੀਖਣ ਨਿਯਮਾਂ ਦੀ ਪਾਲਣਾ ਨਾ ਕਰਨ ਲਈ 138 ਡਾਲਰ ਅਤੇ ਡਿਊਟੀ ਸਟੇਟਸ ਰਿਕਾਰਡ ਦੀ ਪੁਸ਼ਟੀ ਨਾ ਕਰਨ ‘ਤੇ 311 ਡਾਲਰ ਦਾ ਚਲਾਨ ਕੱਟਿਆ ਗਿਆ ਹੈ। ਸਰੀ ਆਧਾਰਿਤ ਕੰਪਨੀ ਨੂੰ 7 ਦਿਨਾਂ ਲਈ ਟਰੱਕ ਜ਼ਬਤ ਰਹਿਣ ਦਾ ਖਰਚਾ ਵੀ ਅਦਾ ਕਰਨਾ ਪਵੇਗਾ। ਬੀਸੀ ਹਾਈਵੇ ਪੈਟਰੋਲ ਦੇ ਸਾਰਜੈਂਟ ਮਾਈਕਲ ਮੈਕਲਾਫਲਿਨ ਨੇ ਕਿਹਾ ਕਿ ਪੁਲਿਸ ਕਮਰਸ਼ੀਅਲ ਵਾਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News