1 C
Calgary
Sunday, October 25, 2026

ਕੈਨੇਡਾ ਅਤੇ ਅਮਰੀਕਾ ਵਿਚਾਲੇ ਪੁਲ ‘ਤੇ ਚਰਚਾ

ਕੈਲਗਰੀ, 2 ਮਈ (ਦੇਸ ਪੰਜਾਬ ਟਾਇਮਜ਼):
ਕੈਨੇਡਾ ਵਿੱਚ ਅਮਰੀਕੀ ਰਾਜਦੂਤ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਅਤੇ ਓਟਾਵਾ ਵਿਚਕਾਰ ਅਜੇ ਤੱਕ ਗੋਰਡੀ ਹੋਵੇ ਅੰਤਰਰਾਸ਼ਟਰੀ ਪੁਲ ਖੋਲ੍ਹਣ ਦੀਆਂ ਸ਼ਰਤਾਂ ਤੈਅ ਨਹੀਂ ਹੋ ਸਕੀਆਂ ਹਨ। ਇਸ ਕਾਰਨ 2.5 ਕਿਲੋਮੀਟਰ ਲੰਬੇ ਇਸ ਪੁਲ ਦੇ ਉਦਘਾਟਨ ਵਿੱਚ ਰੁਕਾਵਟ ਆ ਰਹੀ ਹੈ। ਪੀਟ ਹੋਕਸਟ੍ਰਾ ਨੇ ਇਸ ਹਫ਼ਤੇ ਰਿਪਬਲਿਕਨ ਹਾਊਸ ਸਪੀਕਰ ਮੈਟ ਹਾਲ ਅਤੇ ਡੈਮੋਕ੍ਰੇਟਿਕ ਗਵਰਨਰ ਗ੍ਰੇਚੇਨ ਵਿਟਮਰ ਨਾਲ ਗੱਲਬਾਤ ਕਰਕੇ ਇਸ ਮੁੱਦੇ ‘ਤੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਮੰਗ ਕਰ ਚੁੱਕੇ ਹਨ ਕਿ ਅਮਰੀਕਾ ਕੋਲ ਇਸ ਪੁਲ ਦਾ ਅੱਧਾ ਮਾਲਕੀ ਹੱਕ ਹੋਣਾ ਚਾਹੀਦਾ ਹੈ। ਹੋਕਸਟ੍ਰਾ ਨੂੰ ਪੂਰੀ ਉਮੀਦ ਹੈ ਕਿ ਇਹ ਮਸਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਅਤੇ ਅੰਤ ਵਿੱਚ ਰਾਸ਼ਟਰਪਤੀ ਇਸ ‘ਤੇ ਦਸਤਖਤ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਹੋ ਰਹੀ ਗੱਲਬਾਤ ਨੂੰ ਸਕਾਰਾਤਮਕ ਦੱਸਿਆ ਗਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫਰਵਰੀ ਵਿੱਚ ਟਰੰਪ ਨਾਲ ਗੱਲਬਾਤ ਤੋਂ ਬਾਅਦ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਸਨ। ਕਾਰਨੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਨੇ ਪੁਲ ਦੇ ਨਿਰਮਾਣ ਲਈ 6.4 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ ਅਤੇ ਇਸਦੀ ਮਾਲਕੀ ਮਿਸ਼ੀਗਨ ਰਾਜ ਅਤੇ ਕੈਨੇਡਾ ਸਰਕਾਰ ਵਿਚਕਾਰ ਸਾਂਝੀ ਹੈ।
ਹੋਕਸਟ੍ਰਾ ਅਨੁਸਾਰ ਮੁੱਖ ਰੁਕਾਵਟ ਇਹ ਹੈ ਕਿ ਪ੍ਰੋਜੈਕਟ ਦਾ ਬਜਟ 4.7 ਬਿਲੀਅਨ ਡਾਲਰ ਤੋਂ ਵੱਧ ਕੇ 6.4 ਬਿਲੀਅਨ ਡਾਲਰ ਹੋ ਗਿਆ ਹੈ। 2012 ਦੇ ਸਮਝੌਤੇ ਮੁਤਾਬਕ ਪੁਲ ਦੀ ਲਾਗਤ ਪੂਰੀ ਹੋਣ ਤੱਕ ਕੈਨੇਡਾ ਟੋਲ ਟੈਕਸ ਇਕੱਠਾ ਕਰੇਗਾ ਅਤੇ ਉਸ ਤੋਂ ਬਾਅਦ ਮਿਸ਼ੀਗਨ ਨੂੰ ਮੁਨਾਫੇ ਦਾ ਹਿੱਸਾ ਮਿਲੇਗਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News