1 C
Calgary
Sunday, October 25, 2026

ਲੁਈਸ ਆਰਬਰ ਬਣੇ ਕੈਨੇਡਾ ਦੇ ਨਵੇਂ ਗਵਰਨਰ ਜਨਰਲ

ਕੈਲਗਰੀ, 5 ਮਈ (ਦੇਸ ਪੰਜਾਬ ਟਾਈਮਜ਼): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੁਪਰੀਮ ਕੋਰਟ ਦੀ ਸਾਬਕਾ ਜੱਜ ਲੁਈਸ ਆਰਬਰ ਨੂੰ ਕੈਨੇਡਾ ਦੀ ਅਗਲੀ ਗਵਰਨਰ ਜਨਰਲ ਨਿਯੁਕਤ ਕੀਤਾ ਹੈ। ਆਰਬਰ ਇੱਕ ਮੰਨੀ ਪ੍ਰਮੰਨੀ ਕਾਨੂੰਨੀ ਮਾਹਿਰ ਹੈ ਜੋ ਅੰਗਰੇਜ਼ੀ ਅਤੇ ਫਰਾਂਸੀਸੀ ਦੋਵੇਂ ਭਾਸ਼ਾਵਾਂ ਚੰਗੀ ਤਰ੍ਹਾਂ ਬੋਲਦੀ ਹੈ। ਉਹ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਦੀ ਕਮਿਸ਼ਨਰ ਅਤੇ ਹੇਗ ਵਿਖੇ ਮੁੱਖ ਵਕੀਲ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੀ ਹੈ। ਉਹ ਮੈਰੀ ਸਾਈਮਨ ਦੀ ਥਾਂ ਲਵੇਗੀ ਜੋ ਜੁਲਾਈ ਵਿੱਚ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਰਹੇ ਹਨ। ਮੈਰੀ ਸਾਈਮਨ ਕੈਨੇਡਾ ਦੀ ਪਹਿਲੀ ਮੂਲ ਨਿਵਾਸੀ ਗਵਰਨਰ ਜਨਰਲ ਸੀ। ਸਾਈਮਨ ਨੂੰ ਫਰਾਂਸੀਸੀ ਭਾਸ਼ਾ ਬੋਲਣ ਵਿੱਚ ਮੁਸ਼ਕਲ ਆਉਂਦੀ ਸੀ ਜਿਸ ਕਾਰਨ ਕਾਫੀ ਵਿਵਾਦ ਹੋਇਆ ਸੀ। ਇਸੇ ਵਿਵਾਦ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਕਾਰਨੀ ਨੇ ਸਪੱਸ਼ਟ ਕੀਤਾ ਸੀ ਕਿ ਨਵਾਂ ਪ੍ਰਤੀਨਿਧੀ ਦੋਵੇਂ ਸਰਕਾਰੀ ਭਾਸ਼ਾਵਾਂ ਦਾ ਜਾਣਕਾਰ ਹੋਵੇਗਾ। ਗਵਰਨਰ ਜਨਰਲ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਮਹਾਰਾਜਾ ਵੱਲੋਂ ਕੀਤੀ ਜਾਂਦੀ ਹੈ ਅਤੇ ਇਹ ਅਹੁਦਾ ਆਮ ਤੌਰ ‘ਤੇ ਪੰਜ ਸਾਲਾਂ ਲਈ ਹੁੰਦਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News