1 C
Calgary
Sunday, October 25, 2026

ਕੈਨੇਡਾ ਦੀ ਮਰਦਮਸ਼ੁਮਾਰੀ ਲਈ ਆਖਰੀ ਹਫ਼ਤਾ, ਜਲਦ ਪੂਰਾ ਕਰੋ ਜਨਗਣਨਾ ਦਾ ਫਾਰਮ

ਕੈਲਗਰੀ, 5 ਮਈ (ਦੇਸ ਪੰਜਾਬ ਟਾਈਮਜ਼): ਕੈਨੇਡੀਅਨ ਨਾਗਰਿਕਾਂ ਕੋਲ ਫੈਡਰਲ ਸਰਕਾਰ ਦੀ ਮਰਦਮਸ਼ੁਮਾਰੀ ਪੂਰੀ ਕਰਨ ਲਈ ਸਿਰਫ਼ ਇੱਕ ਹਫ਼ਤੇ ਦਾ ਸਮਾਂ ਬਚਿਆ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਘਰਾਂ ਅਤੇ ਖੇਤੀ ਕਾਰੋਬਾਰਾਂ ਨੂੰ ਜਲਦ ਹੀ ਡਾਕ ਰਾਹੀਂ ਪੱਤਰ ਮਿਲਣਗੇ। ਇਨ੍ਹਾਂ ਵਿੱਚ 12 ਮਈ ਤੱਕ ਫਾਰਮ ਭਰਨ ਦੀਆਂ ਹਦਾਇਤਾਂ ਸ਼ਾਮਲ ਹੋਣਗੀਆਂ। ਕਾਨੂੰਨ ਮੁਤਾਬਕ ਕੈਨੇਡਾ ਵਿੱਚ ਹਰ ਪੰਜ ਸਾਲ ਬਾਅਦ ਮਰਦਮਸ਼ੁਮਾਰੀ ਕਰਵਾਉਣੀ ਲਾਜ਼ਮੀ ਹੈ। ਹਰ ਪਰਿਵਾਰ ਅਤੇ ਕਿਸਾਨ ਲਈ ਇਸ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਫਾਰਮ ਨਾ ਭਰਨ ਵਾਲਿਆਂ ਨੂੰ 500 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਪਿਛਲੀ ਮਰਦਮਸ਼ੁਮਾਰੀ 2021 ਵਿੱਚ ਹੋਈ ਸੀ। ਇਸ ਦੌਰਾਨ ਉਮਰ, ਲਿੰਗ, ਵਿਆਹੁਤਾ ਸਥਿਤੀ ਅਤੇ ਪਰਿਵਾਰਕ ਢਾਂਚੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਆਮਦਨ, ਧਾਰਮਿਕ ਪਿਛੋਕੜ ਅਤੇ ਸਿੱਖਿਆ ਦੇ ਅੰਕੜੇ ਵੀ ਲਏ ਜਾਂਦੇ ਹਨ। ਇਹ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਸਰਕਾਰ ਇਸ ਡੇਟਾ ਦੀ ਵਰਤੋਂ ਰੁਜ਼ਗਾਰ, ਸਿੱਖਿਆ, ਆਵਾਜਾਈ ਅਤੇ ਸਿਹਤ ਸੇਵਾਵਾਂ ਦੀ ਯੋਜਨਾਬੰਦੀ ਲਈ ਕਰਦੀ ਹੈ। ਮੁੱਖ ਅੰਕੜਾ ਵਿਗਿਆਨੀ ਆਂਦਰੇ ਲੋਰੇਂਜਰ ਨੇ ਸਾਰਿਆਂ ਨੂੰ ਆਪਣਾ ਫਾਰਮ ਭਰਨ ਦੀ ਅਪੀਲ ਕੀਤੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News