1 C
Calgary
Sunday, October 25, 2026

ਕੈਨੇਡਾ ਅਤੇ ਐਲਬਰਟਾ ਵਿਚਾਲੇ ਇਤਿਹਾਸਕ ਊਰਜਾ ਸਮਝੌਤਾ, 2027 ਵਿੱਚ ਸ਼ੁਰੂ ਹੋਵੇਗਾ ਪਾਈਪਲਾਈਨ ਦਾ ਕੰਮ

ਕੈਲਗਰੀ, 15 ਮਈ (ਦੇਸ ਪੰਜਾਬ ਟਾਈਮਜ਼):
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਵਿੱਚ ਇੱਕ ਅਹਿਮ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਹੈ ਕਿ ਪੱਛਮੀ ਤੱਟ ਤੱਕ ਨਵੀਂ ਬਿਟੂਮੇਨ ਪਾਈਪਲਾਈਨ ਦੇ ਨਿਰਮਾਣ ਦਾ ਕਾਰਜ ਸਾਲ 2027 ਦੀਆਂ ਪਤਝੜ ਰੁੱਤਾਂ ਵਿੱਚ ਸ਼ੁਰੂ ਹੋ ਸਕਦਾ ਹੈ। ਇਹ ਫੈਸਲਾ ਦੋਵਾਂ ਸਰਕਾਰਾਂ ਵਿਚਕਾਰ ਪਿਛਲੇ ਸਾਲ ਹੋਏ ਊਰਜਾ ਸਮਝੌਤੇ ਦੇ ਅਗਲੇ ਪੜਾਅ ਦਾ ਹਿੱਸਾ ਹੈ। ਇਸ ਯੋਜਨਾ ਤਹਿਤ ਫੈਡਰਲ ਸਰਕਾਰ ਇਸ ਸਾਲ ਅਕਤੂਬਰ ਤੱਕ ਪਾਈਪਲਾਈਨ ਨੂੰ ਰਾਸ਼ਟਰੀ ਹਿੱਤ ਵਿੱਚ ਘੋਸ਼ਿਤ ਕਰੇਗੀ।
ਸਮਝੌਤੇ ਮੁਤਾਬਕ ਐਲਬਰਟਾ ਵਿੱਚ ਉਦਯੋਗਿਕ ਕਾਰਬਨ ਨਿਕਾਸੀ ਦੀ ਅਸਲ ਕੀਮਤ ਸਾਲ 2040 ਤੱਕ ਵਧ ਕੇ 130 ਡਾਲਰ ਪ੍ਰਤੀ ਟਨ ਹੋ ਜਾਵੇਗੀ, ਜਦੋਂ ਕਿ ਇਸ ਦੀ ਹੈਡਲਾਈਨ ਕੀਮਤ ਮੌਜੂਦਾ 95 ਡਾਲਰ ਤੋਂ ਵਧ ਕੇ 140 ਡਾਲਰ ਪ੍ਰਤੀ ਟਨ ਤੱਕ ਪਹੁੰਚ ਜਾਵੇਗੀ। ਪ੍ਰੀਮੀਅਰ ਸਮਿਥ ਨੇ ਕਿਹਾ ਕਿ ਇਹ ਕਦਮ ਕੈਨੇਡਾ ਨੂੰ ਵਿਸ਼ਵ ਪੱਧਰ ‘ਤੇ ਊਰਜਾ ਖੇਤਰ ਵਿੱਚ ਮੋਹਰੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਕਿ ਇਸ ਪਾਈਪਲਾਈਨ ਦੀ ਸਫਲਤਾ ਐਲਬਰਟਾ ਦੇ ਪਾਥਵੇਅਜ਼ ਕਾਰਬਨ-ਕੈਪਚਰ ਪ੍ਰੋਜੈਕਟ ‘ਤੇ ਨਿਰਭਰ ਕਰੇਗੀ। ਇਸ ਲਈ ਆਇਲ ਸੈਂਡਜ਼ ਅਲਾਇੰਸ ਅਤੇ ਸਥਾਨਕ ਭਾਈਚਾਰਿਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ।
ਹਾਲਾਂਕਿ, ਵਾਤਾਵਰਣ ਪ੍ਰੇਮੀ ਸੰਗਠਨਾਂ ਨੇ ਇਸ ਕਾਰਬਨ ਟੈਕਸ ਯੋਜਨਾ ਦੀ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਨੈੱਟ-ਜ਼ੀਰੋ ਟੀਚਿਆਂ ਦੇ ਵਿਰੁੱਧ ਦੱਸਿਆ ਹੈ। ਐਲਬਰਟਾ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਸਾਲ 2033 ਜਾਂ 2034 ਤੱਕ ਇਸ ਪਾਈਪਲਾਈਨ ਰਾਹੀਂ ਤੇਲ ਦੀ ਸਪਲਾਈ ਸ਼ੁਰੂ ਹੋ ਜਾਵੇਗੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News