1 C
Calgary
Sunday, October 25, 2026

ਪਾਰਟਨਰ ਹਿੰਸਾ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਿਆ, ਪੀੜਤਾਂ ਨੂੰ ਮਿਲੇਗਾ ਵਿੱਤੀ ਮੁਆਵਜ਼ਾ

ਕੈਲਗਰੀ, 15 ਮਈ (ਦੇਸ ਪੰਜਾਬ ਟਾਈਮਜ਼):
ਕੈਨੇਡਾ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਉਂਦਿਆਂ ਘਰੇਲੂ ਸਾਂਝੀਦਾਰੀ ਦੌਰਾਨ ਹੋਣ ਵਾਲੀ ਹਿੰਸਾ ਨੂੰ ਸਿਵਲ ਹਰਜਾਨੇ ਦੇ ਦਾਅਵੇ ਲਈ ਇੱਕ ਵੱਖਰਾ ਕਾਨੂੰਨੀ ਆਧਾਰ ਵਜੋਂ ਮਾਨਤਾ ਦੇ ਦਿੱਤੀ ਹੈ। ਇਹ ਫੈਸਲਾ 16 ਸਾਲਾਂ ਦੇ ਵਿਆਹੁਤਾ ਜੀਵਨ ਦੌਰਾਨ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਔਰਤ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਣਾਇਆ ਗਿਆ। ਜਸਟਿਸ ਨਿਕੋਲਸ ਕਾਸੀਰਰ ਨੇ ਬਹੁਮਤ ਦੇ ਫੈਸਲੇ ਵਿੱਚ ਲਿਖਿਆ ਕਿ ਇਹ ਹਿੰਸਾ ਮਨੁੱਖੀ ਮਾਣ-ਸਨਮਾਨ ‘ਤੇ ਇੱਕ ਡੂੰਘੀ ਸੱਟ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਕਾਨੂੰਨ ਜਿਵੇਂ ਕਿ ਕੁੱਟਮਾਰ ਜਾਂ ਮਾਨਸਿਕ ਪਰੇਸ਼ਾਨੀ ਦੇ ਨਿਯਮ, ਘਰੇਲੂ ਹਿੰਸਾ ਕਾਰਨ ਪੀੜਤ ਦੇ ਸਨਮਾਨ, ਖੁਦਮੁਖਤਿਆਰੀ ਅਤੇ ਬਰਾਬਰੀ ਨੂੰ ਪਹੁੰਚਣ ਵਾਲੇ ਵਿਸ਼ੇਸ਼ ਨੁਕਸਾਨ ਦੀ ਪੂਰੀ ਭਰਪਾਈ ਨਹੀਂ ਕਰਦੇ। ਇਹ ਨਵਾਂ ਕਾਨੂੰਨੀ ਨਿਯਮ ਸਿਰਫ਼ ਸਰੀਰਕ ਸੱਟਾਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਸਾਥੀ ਨੂੰ ਕੰਟਰੋਲ ਕਰਨ, ਡਰਾਉਣ, ਅਲੱਗ-ਥਲੱਗ ਕਰਨ, ਆਰਥਿਕ ਸ਼ੋਸ਼ਣ ਅਤੇ ਅਪਮਾਨਿਤ ਕਰਨ ਵਰਗੇ ਨਕਾਰਾਤਮਕ ਵਿਵਹਾਰ ਵੀ ਸ਼ਾਮਲ ਹਨ। ਇਸ ਫੈਸਲੇ ਨੂੰ 5 ਜੱਜਾਂ ਦੀ ਸਹਿਮਤੀ ਮਿਲੀ, ਜਦਕਿ 3 ਜੱਜਾਂ ਨੇ ਇਸ ਦਾ ਵਿਰੋਧ ਕੀਤਾ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਨਵੀਂ ਵਿਵਸਥਾ ਤਹਿਤ ਆਮ ਘਰੇਲੂ ਝਗੜਿਆਂ ਅਤੇ ਗੰਭੀਰ ਸ਼ੋਸ਼ਣ ਵਿਚਕਾਰ ਫਰਕ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ, ਕਿਉਂਕਿ ਇਸ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਔਰਤਾਂ ਹੁੰਦੀਆਂ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News