ਕੈਲਗਰੀ, 15 ਮਈ (ਦੇਸ ਪੰਜਾਬ ਟਾਈਮਜ਼):
ਇੱਕ ਨਵੇਂ ਅਧਿਐਨ ਮੁਤਾਬਕ ਉੱਤਰੀ ਅਮਰੀਕਾ ਦੇ ਨੌਜਵਾਨਾਂ ਵਿੱਚ ਨੀਂਦ ਦੀ ਗੰਭੀਰ ਕਮੀ ਦੇਖਣ ਨੂੰ ਮਿਲ ਰਹੀ ਹੈ। ਰਿਪੋਰਟ ਅਨੁਸਾਰ, ਸਾਲ 1991 ਤੋਂ 2023 ਤੱਕ 400,000 ਤੋਂ ਵੱਧ ਅਮਰੀਕੀ ਕਿਸ਼ੋਰਾਂ ‘ਤੇ ਕੀਤੇ ਅਧਿਐਨ ਵਿੱਚ ਸਾfront ਆਇਆ ਕਿ ਸਿਰਫ਼ 22 ਫੀਸਦੀ ਨੌਜਵਾਨ ਹੀ 7 ਘੰਟੇ ਦੀ ਨੀਂਦ ਲੈ ਪਾ ਰਹੇ ਹਨ। ਕੈਨੇਡਾ ਵਿੱਚ ਜਨਵਰੀ 2026 ਦੇ ਇੱਕ ਅਧਿਐਨ ਮੁਤਾਬਕ 12 ਤੋਂ 17 ਸਾਲ ਦੇ 37 ਫੀਸਦੀ ਨੌਜਵਾਨ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋੜੀਂਦੀ ਨੀਂਦ ਨਹੀਂ ਲੈ ਰਹੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਮੁਤਾਬਕ 14 ਤੋਂ 17 ਸਾਲ ਦੇ ਬੱਚਿਆਂ ਲਈ ਰੋਜ਼ਾਨਾ 8 ਤੋਂ 10 ਘੰਟੇ ਦੀ ਨੀਂਦ ਜ਼ਰੂਰੀ ਹੈ। ਨੀਂਦ ਮਾਹਿਰ ਐਂਡਰਿਊ ਹੋਲਮਜ਼ ਨੇ ਦੱਸਿਆ ਕਿ ਪੜ੍ਹਾਈ ਦੇ ਵਧਦੇ ਬੋਝ, ਖੇਡਾਂ ਦੇ ਰੁਝੇਵੇਂ ਅਤੇ ਖਾਸ ਕਰਕੇ ਸਮਾਰਟਫ਼ੋਨ ਦੀ ਬਹੁਤੀ ਵਰਤੋਂ ਕਾਰਨ ਬੱਚੇ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ।
ਯੂਨੀਵਰਸਿਟੀ ਆਫ ਓਟਾਵਾ ਦੇ ਪ੍ਰੋਫੈਸਰ ਜੀਨ-ਫਿਲਿਪ ਚੈਪੁਟ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਦੋਸਤਾਂ ਨਾਲ ਗੱਲਬਾਤ ਅਤੇ ਤਸਵੀਰਾਂ ਸਾਂਝੀਆਂ ਕਰਨ ਦੇ ਚੱਕਰ ਵਿੱਚ ਨੌਜਵਾਨ ਸੌਣ ਦਾ ਸਮਾਂ ਲਗਾਤਾਰ ਅੱਗੇ ਵਧਾ ਦਿੰਦੇ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ ‘ਤੇ ਪੈ ਰਿਹਾ ਹੈ।
ਸਮਾਰਟਫ਼ੋਨ ਅਤੇ ਸੋਸ਼ਲ ਮੀਡੀਆ ਬਣੇ ਨੌਜਵਾਨਾਂ ਦੀ ਨੀਂਦ ਦੇ ਦੁਸ਼ਮਣ




