1 C
Calgary
Sunday, October 25, 2026

ਕੈਲਗਰੀ ਵਿੱਚ ਬੀਐਮਓ ਬੈਂਕ ਦੇ ਨਾਂ ‘ਤੇ ਮਹਿਲਾ ਨਾਲ ਹਜ਼ਾਰਾਂ ਡਾਲਰਾਂ ਦੀ ਠੱਗੀ

ਕੈਲਗਰੀ, 23 ਮਈ (ਦੇਸ ਪੰਜਾਬ ਟਾਈਮਜ਼): ਕੈਲਗਰੀ ਪੁਲਿਸ ਨੇ ਬੈਂਕ ਫਰਾਡ ਦੇ ਇੱਕ ਮਾਮਲੇ ਵਿੱਚ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀਆਂ ਅਨੁਸਾਰ ਇਹ ਧੋਖਾਧੜੀ ਬੁੱਧਵਾਰ ਸ਼ਾਮ ਲਗਭਗ 5:30 ਵਜੇ ਸ਼ੁਰੂ ਹੋਈ, ਜਦੋਂ ਇੱਕ ਮਹਿਲਾ ਨੂੰ ਉਸ ਦੇ ਫੋਨ ‘ਤੇ ਕਾਲ ਆਈ। ਕਾਲਰ ਆਈਡੀ ‘ਤੇ ਬੈਂਕ ਆਫ ਮੌਂਟਰੀਅਲ (BMO) ਦਾ ਨਾਂ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਮਹਿਲਾ ਨੇ ਉਸ ਨੂੰ ਅਸਲੀ ਸਮਝ ਲਿਆ। ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਬੈਂਕ ਦੇ ਫਰਾਡ ਵਿਭਾਗ ਦਾ ਕਰਮਚਾਰੀ ਦੱਸਿਆ ਅਤੇ ਦਾਅਵਾ ਕੀਤਾ ਕਿ ਮਹਿਲਾ ਦੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਸੁਰੱਖਿਆ ਨਾਲ ਸਮਝੌਤਾ ਹੋਇਆ ਹੈ। ਸ਼ਾਤਰ ਠੱਗ ਕੋਲ ਮਹਿਲਾ ਦਾ ਪੂਰਾ ਨਾਂ, ਪਤਾ ਅਤੇ ਜਨਮ ਮਿਤੀ ਵਰਗੀ ਨਿੱਜੀ ਜਾਣਕਾਰੀ ਪਹਿਲਾਂ ਹੀ ਮੌਜੂਦ ਸੀ। ਉਸ ਨੇ ਮਹਿਲਾ ਨੂੰ ਝਾਂਸੇ ਵਿੱਚ ਲੈ ਕੇ ਉਸ ਦੇ ਕਾਰਡਾਂ ਦਾ ਪਿੰਨ ਨੰਬਰ ਹਾਸਲ ਕਰ ਲਿਆ ਅਤੇ ਉਸ ਨੂੰ ਕਾਰਡ ਕੱਟ ਕੇ ਰੱਖਣ ਲਈ ਕਿਹਾ ਤਾਂ ਜੋ ਬੈਂਕ ਦਾ ਕੋਰੀਅਰ ਉਨ੍ਹਾਂ ਨੂੰ ਲੈ ਜਾ ਸਕੇ।
ਲਗਭਗ 6 ਵਜੇ ਇੱਕ ਸਲੇਟੀ ਰੰਗ ਦੀ ਸ਼ੈਵਰਲੇ ਐਸਯੂਵੀ ਮਹਿਲਾ ਦੇ ਘਰ ਪਹੁੰਚੀ ਅਤੇ ਕਾਰਡ ਲੈ ਕੇ ਚਲੀ ਗਈ। ਇਸ ਤੋਂ ਬਾਅਦ ਰਾਤ ਲਗਭਗ 8:15 ਵਜੇ ਮਹਿਲਾ ਨੂੰ ਬੈਂਕ ਵੱਲੋਂ ਬਲੈਕਫੁੱਟ ਟ੍ਰੇਲ ਸਥਿਤ ਏਸ ਕੈਸੀਨੋ ਵਿੱਚ 12,500 ਡਾਲਰ ਦੇ ਟ੍ਰਾਂਜੈਕਸ਼ਨ ਦਾ ਅਸਲੀ ਮੈਸੇਜ ਮਿਲਿਆ। ਧੋਖਾਧੜੀ ਦਾ ਅਹਿਸਾਸ ਹੋਣ ‘ਤੇ ਮਹਿਲਾ ਨੇ ਤੁਰੰਤ ਬੈਂਕ ਨਾਲ ਸੰਪਰਕ ਕਰਕੇ ਆਪਣੇ ਕਾਰਡ ਬਲਾਕ ਕਰਵਾਏ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News